ਫਗਵਾੜਾ, 10 ਮਈ (ਅਸ਼ੋਕ ਕੁਮਾਰ ਵਾਲੀਆ)-ਬਾਲੂ ਜਠੇਰਿਆਂ ਦੇ 33ਵੇਂ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਇਕ ਮੀਟਿੰਗ ਕਮੇਟੀ ਚੇਅਰਮੈਨ ਮਾਸਟਰ ਹਰਬਿਲਾਸ ਬਾਲੂ ਦੀ ਪ੍ਰਧਾਨਗੀ ਹੇਠ ਜਠੇਰੇ ਅਸਥਾਨ ਪਿੰਡ ਭਾਣੋਕੀ ਵਿਖੇ ਹੋਈ | ਮੀਟਿੰਗ ਦੌਰਾਨ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਮਾਸਟਰ ਹਰਬਿਲਾਸ ਬਾਲੂ ਨੇ ਦੱਸਿਆ ਕਿ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬਾਲੂ ਜਠੇਰੇ ਵੈੱਲਫੇਅਰ ਕਮੇਟੀ ਵਲੋਂ ਜਠੇਰੇ ਅਸਥਾਨ ਦਰਬਾਰ ਬਾਬਾ ਸੀਹੂ, ਬਾਬਾ ਮੀਹੂ ਤੇ ਮਾਤਾ ਮਹਾਤੀ ਜੀ ਪਿੰਡ ਭਾਣੋਕੀ ਤਹਿਸੀਲ ਫਗਵਾੜਾ ਵਿਖੇ 17 ਮਈ ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਪ੍ਰਸਿੱਧ ਗਾਇਕ ਕੇ.ਐਸ. ਬੰਗੜ ਤੇ ਬੀਬਾ ਸਿਮਰਨ ਸਿੰਮੀ ਧਾਰਮਿਕ ਗੀਤਾਂ ਰਾਹੀਂ ਵੱਡ ਵਡੇਰਿਆਂ ਦੀ ਮਹਿਮਾ ਦਾ ਗੁਣਗਾਨ ਕਰਨਗੇ | ਇਸ ਮੌਕੇ ਪ੍ਰਧਾਨ ਬੂਟੀ ਰਾਮ ਮੌਲੀ, ਉਪ ਪ੍ਰਧਾਨ ਅਮਰਜੀਤ ਸਿੰਘ ਪਿੰਡ ਪਿਆਲਾ, ਉਪ ਪ੍ਰਧਾਨ ਬਲਵੀਰ ਚੰਦ ਕਾਰੀ, ਕੈਸ਼ੀਅਰ ਤੇ ਸਕੱਤਰ ਮਾ. ਕੁੰਦਨ ਲਾਲ ਫਰੀਦਪੁਰ, ਹਰੀ ਪਾਲ ਨੂਰਮਹਿਲ, ਡਾ. ਕੁਲਵਿੰਦਰ ਰਾਜ ਬਾਲੀ ਹੁਸ਼ਿਆਰਪੁਰ, ਹਰਬਿਲਾਸ, ਨਛੱਤਰ ਸਿੰਘ ਅਬਾਦਪੁਰਾ, ਠੇਕੇਦਾਰ ਹੰਸਰਾਜ ਸੰਤੋਖਪੁਰਾ ਆਦਿ ਹਾਜ਼ਰ ਸਨ |