ਫਗਵਾੜਾ, 11 ਮਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਭਰ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਾਸਤੇ ਵਰ੍ਹਾ 2026 ਤਨਖ਼ਾਹ ਤੋਂ ਸੱਖਣਾ ਹੈ | ਇਸ ਦੀ ਜਾਣਕਾਰੀ ਪਿ੍ੰਸੀਪਲ ਐਸੋਸੀਏਸ਼ਨ ਆਫ਼ ਗਵਰਨਮੈਂਟ ਏਡਿਡ ਕਾਲਜਿਜ਼ ਪੰਜਾਬ ਦੇ ਪ੍ਰਧਾਨ ਡਾ. ਗੁਰਦੇਵ ਸਿੰਘ ਰੰਧਾਵਾ ਨੇ ਦਿੰਦੇ ਹੋਏ ਦੱਸਿਆ ਕਿ ਪੰਜਾਬ ਭਰ ਦੇ ਸਮੂਹ ਏਡਿਡ ਕਾਲਜਾਂ ਨੂੰ ਕੇਵਲ ਦਸੰਬਰ 2025 ਤੱਕ ਹੀ ਤਨਖ਼ਾਹ ਗਰਾਂਟ ਪ੍ਰਾਪਤ ਹੋਈ ਹੈ ਤੇ ਇਹ ਗਰਾਂਟ ਵੀ ਮਾਲੀ ਵਰ੍ਹਾ 2024-25 ਦਾ ਕੇਵਲ 90 ਪ੍ਰਤੀਸ਼ਤ ਹੈ, ਜਦਕਿ ਲਗਭਗ ਸਾਰੇ ਕਾਲਜਾਂ ਵੱਲੋਂ 2025-26 ਦਾ ਕਲੇਮ ਡਾਇਰੈਕਟ ਸਿੱਖਿਆ ਵਿਭਾਗ ਪੰਜਾਬ ਕੋਲ ਜਮ੍ਹਾ ਹੋ ਚੁੱਕੇ ਹਨ | ਇਨ੍ਹਾਂ ਕਾਲਜਾਂ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਕਰਮਚਾਰੀ ਡੂੰਘੇ ਮਾਲੀ ਸੰਕਟ ਵਿਚੋਂ ਸਰਕਾਰ ਦੇ ਇਸ ਗ਼ੈਰ-ਜ਼ਿੰਮੇਦਾਰਨਾ ਰਵੱਈਏ ਕਰਕੇ ਗੁਜ਼ਰ ਰਹੇ ਹਨ | ਪਿ੍ੰਸੀਪਲ ਰੰਧਾਵਾ ਨੇ ਇਸ ਰਵੱਈਏ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਹੈ, ਪਰ ਹਕੀਕਤ ਵਿਚ ਇਨ੍ਹਾਂ ਉੱਚ-ਸਿੱਖਿਆ ਦੇ ਮੰਦਰਾਂ ਨੂੰ ਵਾਰ-ਵਾਰ ਸਬੰਧਿਤ ਸਰਕਾਰੀ ਹਿਤ ਧਾਰਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਵਾਉਣ ਦੇ ਬਾਵਜੂਦ ਵੀ ਬੁਰੀ ਤਰ੍ਹਾਂ ਅਣਗੌਲਿਆ ਕਰ ਰਹੀ ਹੈ |