ਫਗਵਾੜਾ, 11 ਮਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਨਜ਼ਦੀਕ ਪੈਂਦੇ ਪਿੰਡ ਜਗਪਾਲਪੁਰ ਵਿਖੇ ਯੂਨਾਈਟਿਡ ਸਪੋਰਟਸ ਕਲੱਬ ਤੇ ਡਾ. ਅੰਬੇਡਕਰ ਸਮਾਜ ਸੇਵਾ ਸੰਸਥਾ ਵਲੋਂ ਸਾਲਾਨਾ ਚੌਥਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਪਿਮਸ ਹਸਪਤਾਲ ਜਲੰਧਰ ਦੇ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ | ਇਸ ਮੌਕੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਕੈਂਪ ਵਿਚ 90 ਦੇ ਕਰੀਬ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਇਆ | ਇਸ ਮੌਕੇ ਡਾ. ਸੰਕਲਪ ਕੁਮਾਰ ਤੇ ਤਰਨਵੀਰ ਸਿੰਘ ਨੇ ਮਰੀਜ਼ਾਂ ਦਾ ਚੈੱਕ ਕੀਤਾ ਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹੈਲਥ ਕਾਰਡ ਅਤੇ ਆਊਸ਼ਮਾਨ ਕਾਰਡ ਦੇ ਫ਼ਾਇਦੇ ਵੀ ਦੱਸੇ ਗਏ | ਉਨ੍ਹਾਂ ਕਿਹਾ ਕਿ ਇਹ ਦੋਨੋਂ ਕਾਰਡ ਪਿਮਸ ਹਸਪਤਾਲ ਜਲੰਧਰ ਵਿਚ ਚੱਲਦੇ ਹਨ ਤੇ ਉਨ੍ਹਾਂ ਨੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਹੈਲਥ ਕਾਰਡਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਤਾਂ ਜੋ ਅਸੀਂ ਪੰਜਾਬ ਨੂੰ ਨਿਰੋਗ ਪੰਜਾਬ ਬਣਾਉਣ ਵਿਚ ਮਦਦ ਕਰ ਸਕੀਏ | ਇਸ ਮੌਕੇ ਤੇ ਪ੍ਰਧਾਨ ਚਰਨਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਾਡੀਆਂ ਦੋਨੋਂ ਸੰਸਥਾਵਾਂ ਪਿੰਡ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੀਆਂ ਹਨ ਤੇ ਅਸੀਂ ਸਮੇਂ-ਸਮੇਂ ਤੇ ਅਜਿਹੇ ਕੈਂਪ ਲਗਾਉਂਦੇ ਰਹਿੰਦੇ ਹਾਂ | ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਕੈਨੇਡਾ, ਕਰਨੈਲ ਬੰਗੜ, ਗੁਰਪ੍ਰੀਤ ਗੋਰਾ, ਸਤਪਾਲ ਬੰਗੜ, ਲਖਵੀਰ ਚੌਧਰੀ, ਜਸਵਿੰਦਰ ਪਾਲ ਬੱਗਾ, ਰਸ਼ਪਾਲ ਪਾਲੀ, ਕੇਵਲ ਰਾਮ, ਕੇਵਲ ਸਿੰਘ, ਸਾਧੂ ਰਾਮ, ਚੌਂਕੀਦਾਰ ਬੱਲੀ, ਪੱਪੂ ਮਿਸਤਰੀ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ |