22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਾਤਾ ਭੱਦਰਕਾਲੀ ਮੇਲੇ 'ਤੇ ਕਵੀ ਦਰਬਾਰ 13 ਮਈ ਨੂੰ -ਕੰਵਰ ਇਕਬਾਲ ਸਿੰਘ

ਅਜੀਤ ਡੈਸਕ 12-05-2026
ਕਪੂਰਥਲਾ, 11 ਮਈ (ਵਿ.ਪ੍ਰ.)-ਮਾਤਾ ਭੱਦਰਕਾਲੀ ਮੇਲਾ ਕਮੇਟੀ ਵਲੋਂ ਮਾਤਾ ਭੱਦਰਕਾਲੀ ਮੇਲੇ 'ਤੇ 13 ਮਈ ਦਿਨ ਬੁੱਧਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਮੰਦਿਰ ਦੀ ਮੁੱਖ ਸਟੇਜ 'ਤੇ ਵਿਸ਼ਾਲ ਕਵੀ ਦਰਬਾਰ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਸ਼ਾਇਰ ਕੰਵਰ ਇਕਬਾਲ ਚੇਅਰਪਰਸਨ ਜ਼ਿਲ੍ਹਾ ਟਰੇਡਰ ਕਮਿਸ਼ਨ ਕਪੂਰਥਲਾ ਨੇ ਦੱਸਿਆ ਕਿ ਸ੍ਰੀ ਦੁਰਗਾ ਮੰਡਲ ਮੰਦਿਰ ਮਾਤਾ ਭੱਦਰਕਾਲੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਸ਼ੋਤਮ ਪਾਸੀ, ਚੇਅਰਮੈਨ ਰਾਧੇ ਸ਼ਾਮ ਸ਼ਰਮਾ, ਉਪ ਚੇਅਰਮੈਨ ਭੁਪਿੰਦਰ ਆਨੰਦ, ਜਨਰਲ ਸਕੱਤਰ ਬਿੰਨੀ ਆਨੰਦ ਤੇ ਨੌਜਵਾਨ ਆਗੂ ਰਾਹੁਲ ਆਨੰਦ ਤੇ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਦੀ ਦੇਖ ਰੇਖ ਹੇਠ ਹੋਣ ਵਾਲੇ ਕਵੀ ਦਰਬਾਰ ਵਿਚ ਲਾਲੀ ਕਰਤਾਰਪੁਰੀ, ਸੁਰਜੀਤ ਸਾਜਨ, ਗੁਰਦੀਪ ਗਿੱਲ, ਮੁਖ਼ਤਾਰ ਸਹੋਤਾ, ਆਸ਼ੂ ਕੁਮਰਾ, ਰਜਨੀ ਵਾਲੀਆ, ਦੀਸ਼ ਦਬੁਰਜ਼ੀ, ਲੱਕੀ ਮੱਲੀਆਂਵਾਲਾ, ਤੇਜਬੀਰ ਸਿੰਘ, ਅਮਨ ਗਾਂਧੀ, ਆਪਣੀ ਸ਼ਾਇਰੀ ਰਾਹੀਂ ਮਹਾਂਮਾਈ ਦਾ ਗੁਣਗਾਨ ਕਰਨਗੇ |
ਪਿਛਲੀ ਖ਼ਬਰ ਤਾਮਿਲਨਾਡੂ ਦੇ ਨਵੇਂ ਬਣੇ ਮੁੱਖ ਮੰਤਰੀ ਵਿਜੈ ਨੂੰ ਸੰਤ ਸੀਚੇਵਾਲ ਨੇ ਦਿੱਤੀ ਵਧਾਈ ਅਗਲੀ ਖ਼ਬਰ ਪਿੰਡ ਜਗਪਾਲਪੁਰ ਵਿਖੇ ਲਾਇਆ ਮੁਫ਼ਤ ਮੈਡੀਕਲ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।