23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਿਊਾਸੀਪਲ ਸਫ਼ਾਈ ਕਰਮਚਾਰੀਆਂ ਦੀ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ

ਅਜੀਤ ਡੈਸਕ 12-05-2026
• ਆਊਟਸੋਰਸ ਤੇ ਠੇਕਾ ਪ੍ਰਣਾਲੀ ਖ਼ਤਮ ਕਰਕੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ
ਫਗਵਾੜਾ, 11 ਮਈ (ਹਰਜੋਤ ਸਿੰਘ ਚਾਨਾ)-ਮਿਊਾਸੀਪਲ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਤੋਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਹੈ | ਯੂਨੀਅਨ ਆਗੂਆਂ ਨੇ ਮੰਗ ਕੀਤੀ ਹੈ ਕਿ ਆਊਟਸੋਰਸ ਤੇ ਠੇਕਾ ਪ੍ਰਣਾਲੀ ਬੰਦ ਕਰਕੇ ਨਗਰ ਨਿਗਮ 'ਚ ਕੰਮ ਕਰ ਰਹੇ ਕੰਪਿਊਟਰ ਆਪ੍ਰੇਟਰਾ, ਫਾਇਰਮੈਨ, ਡਰਾਈਵਰ, ਸੇਵਰਮੈਨ, ਮਾਲੀ, ਚੌਂਕੀਦਾਰ, ਇਲੈਕਟ੍ਰੀਸ਼ਨ ਨੂੰ ਰੈਗੂਲਰ ਕੀਤਾ ਜਾਵੇ | ਦਰਜਾ ਤਿੰਨ ਕਰਮਚਾਰੀਆਂ ਦੀਆਂ ਤਰੱਕੀਆਂ ਦਿੱਤੀਆਂ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖ਼ਾਹਾਂ 'ਚ ਵਾਧਾ ਕੀਤਾ ਜਾਵੇ, ਬਕਾਇਆ ਡੀ.ਏ. ਤੇ ਏਰੀਅਰ ਬਹਾਲ ਕੀਤੇ ਜਾਣ, ਖ਼ਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਤੇ ਸਮੇਂ ਸਿਰ ਤਨਖ਼ਾਹਾਂ ਯਕੀਨੀ ਬਣਾਈਆਂ ਜਾਣ ਆਦਿ ਮੰਗਾਂ ਸ਼ਾਮਿਲ ਸਨ | ਰੈਲੀ ਨੂੰ ਯੂਨੀਅਨ ਆਗੂਆਂ ਤੋਂ ਇਲਾਵਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸੰਬੋਧਨ ਕੀਤਾ ਤੇ ਸਰਕਾਰ ਪਾਸੋਂ ਹੱਕੀ ਮੰਗਾ ਮੰਨੇ ਜਾਣ ਦੀ ਮੰਗ ਕੀਤੀ | ਧਰਨੇ ਨੂੰ ਪ੍ਰਧਾਨ ਮਨਜੀਤ, ਦੀਪਕ, ਸਹਿਜਪਾਲ, ਹਰਵਿੰਦਰ ਸਿੰਘ, ਬਹਾਦਰ ਸਿੰਘ, ਵਿਨੈ ਕੁਮਾਰ, ਹਰਮਨ, ਸੁਨੀਲ, ਜੀਤੀ, ਦੀਪਕ ਕੁਮਾਰ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਨੌਜਵਾਨ ਨੂੰ ਘੇਰ ਕੇ ਕੁੱਟਮਾਰ ਕਰਨ ਸਬੰਧੀ ਅੱਧੀ ਦਰਜਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਰੱਖਣ ਸਬੰਧੀ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।