01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੀ. ਏ. ਪਿਊਸ਼ ਬਾਂਸਲ ਦੀ ਬੇਟੀ ਨਿਸ਼ਿਕਾ ਬਾਂਸਲ ਜ਼ਿਲ੍ਹੇ 'ਚੋਂ ਰਹੀ ਟਾਪਰ <br/>

ਅਜੀਤ ਡੈਸਕ 15-05-2026
ਫਗਵਾੜਾ, 14 ਮਈ (ਅਸ਼ੋਕ ਕੁਮਾਰ ਵਾਲੀਆ)-ਸੀ. ਬੀ. ਐਸ. ਸੀ. ਵਲੋਂ ਐਲਾਨ ਬਾਰਵ੍ਹੀ ਦੇ ਨਤੀਜਿਆ ਵਿਚ ਫਗਵਾੜਾ ਦੇ ਨਾਂਮਵਰ ਚਾਰਟਰ ਅਕਾਊਟੈਂਟ ਪਿਊਸ਼ ਬਾਂਸਲ, ਐਡਵੋਕੇਟ ਸ਼ਾਲਿਕਾ ਬਾਂਸਲ ਦੀ ਪੁੱਤਰੀ ਅਤੇ ਪ੍ਰੋਫੈਸਰ ਪੀ. ਕੇ. ਬਾਂਸਲ ਅਤੇ ਸੁਨੇਹ ਬਾਂਸਲ ਦੀ ਪੋਤੀ ਅਤੇ ਚਾਂਰਟਰ ਅਕਾਊਟੈਂਟ ਮੇਧਾਂਸ ਬਾਂਸਲ ਦੀ ਭੈਣ ਨਿਸ਼ਿਕਾ ਬਾਂਸਲ ਨੇ ਕਾਮਰਸ ਵਿਚੋ 98. 4 ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿਚੋ ਪਹਿਲਾ ਸਥਾਨ ਹਾਸਲ ਕੀਤਾ | ਸੁਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਦੀ ਵਿਦਿਆਰਥਣ ਨਿਸ਼ਿਕਾ ਬਾਂਸਲ ਨੇ ਆਖਿਆ ਕਿ ਮੇਰੀ ਇਹ ਪ੍ਰਾਪਤੀ ਬਿਨ੍ਹਾਂ ਟਿਊਸ਼ਨ ਤੋ ਹੋਈ ਹੈ | ਉਨ੍ਹਾਂ ਨੇ ਕਿਹਾ ਮੇਰੀ ਇਸ ਪ੍ਰਾਪਤੀ ਪਿੱਛੇ ਮੈਨੂੰ ਪੜ੍ਹਾ ਰਹੇ ਮੇਰੇ ਅਧਿਆਪਕ ਦੇ ਨਾਲ ਨਾਲ ਮੇਰੇ ਦਾਦਾ ਦਾਦੀ, ਮਾਤਾ ਪਿਤਾ ਅਤੇ ਮੇਰੇ ਭਰਾ ਨੇ ਮੈਨੂੰ ਇਸ ਮੁਕਾਤ ਦੇ ਪਹੁੰਚਾਉਣ ਵਿਚ ਕੋਈ ਕਸ਼ਰ ਨਹੀ ਛੱਡੀ ਤੇ ਮੈਨੂੰ ਹਰ ਵਕਤ ਇਹੀ ਆਖਦੇ ਸਨ ਤੂੰ ਆਪਣੀ ਪੜਾਈ ਵੱਲ ਧਿਆਨ ਦੇ ਅਤੇ ਜਿਲ੍ਹੇ ਵਿਚੋ ਟੋਪਰ ਬਣਕੇ ਦਿਖਾ ਮੈ ਅੱਜ ਉਹੀ ਮੁਕਾਮ ਮਿਹਨਤ ਕਰਕੇ ਹਾਸਲ ਕਰ ਲਿਆ | ਨਿਸ਼ਿਕਾ ਬਾਂਸਲ ਨੇ ਆਖਿਆ ਕਿ ਮੈ ਆਪਣੇ ਪਿਤਾ ਵਾਲੇ ਸ਼ਿਸਟਮ ਨੂੰ ਅਖਤਿਆਰ ਕਰਨ ਵਿਚ ਪਹਿਲ ਦੇਵਾਗੀ |

ਪਿਛਲੀ ਖ਼ਬਰ ਮਾਡਰਨ ਜੇਲ੍ਹ ਵਿਚੋਂ ਚਾਰ ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਚੋਣਾਂ 'ਚ ਚੰਗੇ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।