01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮਾਡਰਨ ਜੇਲ੍ਹ ਵਿਚੋਂ ਚਾਰ ਮੋਬਾਈਲ ਫ਼ੋਨ ਬਰਾਮਦ

ਅਜੀਤ ਡੈਸਕ 15-05-2026
ਕਪੂਰਥਲਾ, 14  ਮਈ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਜੋਗਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਬੈਰਕਾਂ ਦੀ ਦੀਵਾਰ ਦੇ ਨਾਲ ਤਿੰਨ ਮੋਬਾਈਲ ਫ਼ੋਨ ਲਿਫ਼ਾਫ਼ੇ ਵਿਚੋਂ ਲਾਵਾਰਸ ਹਾਲਤ ਵਿਚ ਬਰਾਮਦ ਹੋਏ ਤੇ ਇਕ ਫ਼ੋਨ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਹਵਾਲਾਤੀ ਆਰਜੂ ਵਾਸੀ ਸ਼ਾਹਕੋਟ ਪਾਸੋਂ ਬਰਾਮਦ ਕੀਤਾ ਗਿਆ | ਜਿਸਨੇ ਦੱਸਿਆ ਕਿ ਇਹ ਫ਼ੋਨ ਉਸਨੇ ਹਵਾਲਾਤੀ ਅਮਰਜੀਤ ਸਿੰਘ ਵਾਸੀ ਜਲੰਧਰ ਪਾਸੋਂ ਲਿਆ ਸੀ | ਕੋਤਵਾਲੀ ਪੁਲਿਸ ਨੇ ਦੋਵਾਂ ਹਵਾਲਾਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਇਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ |

ਪਿਛਲੀ ਖ਼ਬਰ ਸੁਆਮੀ ਸੰਤ ਦਾਸ ਪਬਲਿਕ ਸਕੂਲ, ਫਗਵਾੜਾ ਦੇ ਵਿਦਿਆਰਥੀਆਂ ਵਲੋਂ ਸੀ. ਬੀ. ਐੱਸ. ਈ. ਬਾਰ੍ਹਵੀਂ ਜਮਾਤ ਦੀ ਬੋਰਡ ਪ੍ਰੀਖਿਆ... ਅਗਲੀ ਖ਼ਬਰ ਸੀ. ਏ. ਪਿਊਸ਼ ਬਾਂਸਲ ਦੀ ਬੇਟੀ ਨਿਸ਼ਿਕਾ ਬਾਂਸਲ ਜ਼ਿਲ੍ਹੇ 'ਚੋਂ ਰਹੀ ਟਾਪਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।