ਭੁਲੱਥ, 17 ਮਈ (ਮੇਹਰ ਚੰਦ ਸਿੱਧੂ)-ਇਲਾਕੇ ਅੰਦਰ ਆਵਾਰਾਗਰਦੀ ਕਰਨ ਵਾਲੇ ਤੇ ਨਸ਼ਿਆਂ ਦੇ ਵਿਕਰੇਤਾ ਬਖ਼ਸ਼ੇ ਨਹੀਂ ਜਾਣਗੇ | ਥਾਣਾ ਮੁਖੀ ਬਿਕਰਮਜੀਤ ਸਿੰਘ ਚੌਹਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਅੰਦਰ ਪੁਲਿਸ ਗਸ਼ਤ ਵਧਾਅ ਦਿੱਤੀ ਗਈ ਹੈ, ਜਿਸ ਕਰਕੇ ਨਸ਼ੇ ਦੇ ਵਿਕਰੇਤਾ ਤੇ ਬਿਨਾਂ ਵਜ੍ਹਾ ਘੁੰਮਣ ਵਾਲੇ ਤੇ ਆਵਾਰਾਗਰਦੀ ਕਰਨ ਵਾਲੇ ਬਾਝ ਆ ਜਾਣ | ਉਨ੍ਹਾਂ ਇਲਾਕੇ ਦੇ ਮੋਹਤਵਾਰਾਂ ਤੇ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਗਲਤ ਅਨਸਰ ਜਾਂ ਫਿਰ ਨਸ਼ਿਆਂ ਦਾ ਵਿਕਰੇਤਾ ਉਨ੍ਹਾਂ ਦੇ ਨੋਟਿਸ ਵਿਚ ਆਉਂਦਾ ਹੈ ਤਾਂ ਤੁਰੰਤ ਥਾਣਾ ਭੁਲੱਥ ਵਿਖੇ ਇਤਲਾਹ ਦੇਣ, ਤਾਂ ਕਿ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਆ ਸਕੇ |