29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬੇਗੋਵਾਲ ਪੁਲਿਸ ਵਲੋਂ ਡੇਢ ਕਿੱਲੋ ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਨਸ਼ਾ ਤਸਕਰ ਤੇ ਪੁਲਿਸ ਵਲੋਂ ਕੀਤੀ ਕਰਾਸ ਫਾਇਰਿੰਗ 'ਚ ਇਕ ਰਾਹਗੀਰ ਜ਼ਖਮੀ <br/>

ਅਜੀਤ ਡੈਸਕ 18-05-2026
ਬੇਗੋਵਾਲ, 17 ਮਈ (ਸੁਖਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬੇਗੋਵਾਲ ਪੁਲਸ ਵਲੋਂ ਸੀ.ਆਈ.ਏ. ਸਟਾਫ਼ ਦੇ ਸਹਿਯੋਗ ਨਾਲ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਨਸ਼ਾ ਸਮਗਲਰ ਨੂੰ ਡੇਢ ਕਿੱਲੋ ਹੈਰੋਇਨ ਸਮੇਤ 1 ਕਾਬੂ ਕੀਤਾ ਜਦ ਕਿ ਦੂਸਰਾ ਭੱਜਣ 'ਚ ਕਾਮਯਾਬ ਹੋ ਗਿਆ | ਇਸ ਅਭਿਆਨ ਦੌਰਾਨ ਨਸ਼ਾ ਸਮਗਲਰਾਂ ਤੇ ਪੁਲਿਸ ਪਾਰਟੀ 'ਚ ਹੋਈ ਕਰਾਸ ਫਾਇਰਿੰਗ ਚ 1 ਰਾਹਗੀਰ ਜ਼ਖਮੀ ਹੋ ਗਿਆ | ਇਸ ਸਬੰਧੀ ਬੇਗੋਵਾਲ ਵਿਖੇ ਕੀਤੀ ਪੱਤਰਕਾਰਾਂ ਨਾਲ ਕੀਤੀ ਗੱਲਬਾਤ 'ਚ ਐਸ.ਪੀ.ਡੀ. ਹਰਿੰਦਰ ਸਿੰਘ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਇੰਚਾਰਜ ਰਮਨ ਕੁਮਾਰ ਸਮੇਤ ਪੁਲਸ ਪਾਰਟੀ ਇਬਰਾਹੀਮਵਾਲ ਵਿਖੇ ਦੌਰਾਨੇ ਗਸ਼ਤ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਨਸ਼ਾ ਤਸਕਰਾਂ ਦਾ ਪਿੱਛੇ ਕਰ ਰਹੇ ਸਨ ਕਿ ਤਲਵੰਡੀ ਕੂਕਾ ਵਿਖੇ ਚਿੱਟੇ ਰੰਗ ਦੀ ਕਾਰ ਨੰਬਰ ਪੀਬੀ 26 ਬੀ ਐਲ 2262 ਤੇ ਸਵਾਰ 2 ਕਾਰ ਸਮਗਲਰ ਗਾਹਕ ਦੀ ਉਡੀਕ 'ਚ ਖੜੇ ਸਨ ਜਿਨ•ਾਂ ਚੋਂ ਇਕ ਲੜਕੇ ਦੇ ਹੱਥ 'ਚ ਭਾਰੀ ਵਜ਼ਨਦਾਰ ਲਿਫ਼ਾਫ਼ਾ ਫੜਿਆ ਹੋਇਆ ਸੀ ਜਿਸ ਤੇ ਉਹ ਪੁਲਸ ਪਾਰਟੀ ਨੂੰ ਵੇਖ ਭੱਜਣ ਲੱਗੇ ਤਾਂ ਉਨ•ਾਂ ਚੋਂ ਇਕ ਲੜਕੇ ਦੀ ਤਾਕੀ ਨਾਲ ਟੱਕਰ ਹੋਣ ਕਰਕੇ ਉਹ ਜ਼ਮੀਨ ਤੇ ਡਿਗ ਗਿਆ ਜਿਸਨੂੰ ਮੌਕੇ 'ਤੇ ਕਾਬੂ ਕਰ ਲਿਆ ਜਿਸ ਪਾਸੋਂ ਉਸਦੇ ਹੱਥ 'ਚ ਫੜੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 1 ਕਿੱਲੋ 500 ਗ੍ਰਾਮ ਹੈਰੋਇਨ ਪਾਈ ਗਈ | ਜਦਕਿ ਦੂਸਰਾ ਲੜਕਾ ਕਾਰ ਲੈ ਕੇ ਫ਼ਰਾਰ ਹੋ ਗਿਆ | ਜਿਸਦਾ ਪਿੱਛਾ ਕਰਦਿਆਂ ਪੁਲਸ ਪਾਰਟੀ ਸਤਿਗੁਰੂ ਰਾਖਾ ਚੌਂਕ ਬੇਗੋਵਾਲ ਪਹੁੰਚੀ ਤਾਂ ਨਸ਼ਾ ਤਸਕਰ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ 'ਤੇ ਪੁਲਿਸ ਵਲੋਂ ਵੀ ਕਰਾਸ ਫਾਇਰਿੰਗ ਕੀਤੀ ਗਈ | ਇਸ ਫਾਇਰਿੰਗ ਦੌਰਾਨ ਚੌਂਕ 'ਚ ਇਕ ਸਬਜ਼ੀ ਦੇ ਦੁਕਾਨ ਤੋਂ ਸਬਜ਼ੀ ਲੈਂਦੇ ਵਿਅਕਤੀ ਦੇ ਗੋਲੀ ਲੱਗੀ ਜੋ ਜ਼ਖਮੀ ਹੋ ਗਿਆ ਜੋ ਇਸ ਸਮੇਂ ਜੇਰੇ ਇਲਾਜ ਹੈ | ਪੁਲਿਸ ਅਨੁਸਾਰ ਫੜੇ ਗਏ ਨਸ਼ਾ ਤਸਕਰ ਦੀ ਪਹਿਚਾਣ ਅਭਿਮਨੂ ਪੁੱਤਰ ਰਾਮ ਲੁਭਾਇਆ ਵਾਸੀ ਵੱਡੀ ਮਿਆਣੀ ਥਾਣਾ ਟਾਂਡਾ ਜ਼ਿਲ•ਾ ਹੁਸ਼ਿਆਰਪੁਰ ਵਜੋਂ ਹੋਈ | ਇਸ ਮੌਕੇ ਐਸ.ਪੀ.ਡੀ. ਹਰਿੰਦਰ ਸਿੰਘ ਨੇ ਕਿਹਾ ਕਿ ਜਲਦੀ ਹੀ ਦੂਸਰਾ ਤਸਕਰ ਵੀ ਫੜ ਕੇ ਸਲਾਖਾਂ ਪਿੱਛਾ ਦਿੱਤਾ ਜਾਵੇਗਾ | ਇਸ ਮੌਕੇ ਡੀ.ਐਸ.ਪੀ. ਗਗਨਦੀਪ ਸਿੰਘ ਭੁੱਲਰ, ਐਸ.ਐਚ.ਓ.ਕਿਰਪਾਲ ਸਿੰਘ ਬੇਗੋਵਾਲ, ਸੀ.ਆਈ.ਏ. ਸਟਾਫ਼ ਇੰਚਾਰਜ ਰਮਨ ਕੁਮਾਰ, ਮੁਨਸ਼ੀ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਲੀਵਾਲ ਬੇਟ ਨੂੰ 10 ਕੰਪਿਊਟਰ ਅਤੇ 2 ਐਲ ਸੀ ਡੀ ਪੈਨਲ ਭੇਂਟ <br/> ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਖੂਪੁਰ (ਲਾਲ ਕੋਠੀ) ਦੀ ਅਧਿਆਪਕਾ ਰੇਨੂੰ ਬਾਲਾ ਦੀ ਸੇਵਾ ਮੁਕਤੀ ਸੰਬੰਧੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।