29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਰਕਾਰੀ ਐਲੀਮੈਂਟਰੀ ਸਕੂਲ ਸ਼ੇਖੂਪੁਰ (ਲਾਲ ਕੋਠੀ) ਦੀ ਅਧਿਆਪਕਾ ਰੇਨੂੰ ਬਾਲਾ ਦੀ ਸੇਵਾ ਮੁਕਤੀ ਸੰਬੰਧੀ ਸਮਾਗਮ <br/>

ਅਜੀਤ ਡੈਸਕ 18-05-2026
ਕਪੂਰਥਲਾ, 17 ਮਈ (ਵਿ.ਪ੍ਰ.)-ਸਰਕਾਰੀ ਐਲੀਮੈਂਟਰੀ ਸਕੂਲ ਸ਼ੇਖੂਪੁਰ (ਲਾਲ ਕੋਠੀ) ਦੀ ਅਧਿਆਪਕਾ ਰੇਨੂੰ ਬਾਲਾ ਦੀ ਸੇਵਾ ਮੁਕਤੀ ਦੇ ਸਬੰਧ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਜੈਮਲ ਸਿੰਘ ਸੈਂਟਰ ਹੈੱਡ ਟੀਚਰ ਸੈੱਲਫ਼ ਮੇਡ ਸਮਾਰਟ ਸਕੂਲ ਸ਼ੇਖੂਪੁਰ, ਮੁੱਖ ਅਧਿਆਪਕਾ ਅੰਜਨਾ ਕੁਮਾਰੀ, ਮਿਨਾਕਸ਼ੀ ਤੇ ਸੈਂਟਰ ਦੇ ਹੋਰ ਸਟਾਫ਼ ਮੈਂਬਰਾਂ ਨੇ ਰੇਨੂੰ ਬਾਲਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਜੈਮਲ ਸਿੰਘ ਨੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਇਕ ਰੋਲ ਮਾਡਲ ਦੀ ਤਰ੍ਹਾਂ ਹੁੰਦਾ ਹੈ ਤੇ ਉਹ ਵਿਦਿਆਰਥੀਆਂ ਦੇ ਜੀਵਨ 'ਤੇ ਗਹਿਰੀ ਛਾਪ ਛੱਡਦਾ ਹੈ | ਉਨ੍ਹਾਂ ਅਧਿਆਪਕਾ ਰੇਨੂੰ ਬਾਲਾ ਵਲੋਂ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ | ਸਮਾਗਮ ਨੂੰ ਲਾਲ ਕੋਠੀ ਸਕੂਲ ਦੀ ਮੁੱਖ ਅਧਿਆਪਕਾ ਅੰਜਨਾ ਕੁਮਾਰੀ, ਬਹੂਈ ਸਕੂਲ ਦੀ ਮੁੱਖ ਅਧਿਆਪਕਾ ਮਿਨਾਕਸ਼ੀ ਤੇ ਮੰਗਾ ਰੋਡਾ ਦੇ ਅਧਿਆਪਕ ਸੁਖਮਿੰਦਰ ਸਿੰਘ ਬਾਜਵਾ, ਰਚਨਾ ਪੁਰੀ, ਮਧੂ ਜੋਤੀ ਤੇ ਕਮਲਦੀਪ ਬਾਵਾ ਨੇ ਸੰਬੋਧਨ ਕੀਤਾ ਤੇ ਅਧਿਆਪਕਾ ਰੇਨੂੰ ਬਾਲਾ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਰਚਨਾ ਪੁਰੀ ਨੇ ਨਿਭਾਏ | ਇਸ ਮੌਕੇ ਸਤਬੀਰ ਕੌਰ ਮੰਗਾ ਰੋਡਾ, ਨੀਤੂ ਆਨੰਦ, ਸ਼ੈਲਜਾ ਸ਼ਰਮਾ, ਮਮਤਾ ਦੇਵੀ, ਕੁਲਦੀਪ ਕੌਰ, ਮਨਮੋਹਨ ਕੌਰ, ਮੋਨਿਕਾ ਅਰੋੜਾ, ਮੰਜੂ ਰਾਣੀ, ਸ਼ੈਲੀ ਸ਼ਰਮਾ, ਹਰਪ੍ਰੀਤ ਕੌਰ, ਜਤਿੰਦਰ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ, ਸੁਮਨਪ੍ਰੀਤ ਕੌਰ, ਪ੍ਰੀਤੀ ਸ਼ਰਮਾ, ਜੋਤਾਂ ਬਾਈ, ਬਰਿੰਦਾ ਸ਼ਰਮਾ, ਮਨੋਹਰ ਲਾਲ, ਹਰਦੀਪ ਕੌਰ, ਕਮਲਜੀਤ ਕੌਰ, ਮੀਨੂੰ ਰਾਣੀ, ਸ਼ਿਵ ਕੁਮਾਰ ਪਾਲ, ਮੋਨਾ ਰਾਣੀ, ਨੇਹਾ ਕੰਬੋਜ, ਗਗਨਦੀਪ ਕੌਰ, ਕਰਮਜੀਤ ਕੌਰ, ਸ਼ਮ੍ਹਾ ਰਾਣੀ, ਸਰੋਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੇਗੋਵਾਲ ਪੁਲਿਸ ਵਲੋਂ ਡੇਢ ਕਿੱਲੋ ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਨਸ਼ਾ ਤਸਕਰ ਤੇ ਪੁਲਿਸ ਵਲੋਂ ਕੀਤੀ ਕਰਾਸ ਫਾਇਰ... ਅਗਲੀ ਖ਼ਬਰ ਕਸਬਾ ਨਡਾਲਾ 'ਚ ਭਾਜਪਾ ਆਗੂ ਸੌਰਵ ਖੁੱਲਰ ਵਲੋਂ ਆਪ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।