ਕਪੂਰਥਲਾ, 17 ਮਈ (ਅਮਰਜੀਤ ਕੋਮਲ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਨਗਰ ਨਿਗਮ ਕਪੂਰਥਲਾ ਦੀ 26 ਮਈ ਨੂੰ ਹੋਣ ਵਾਲੀ ਆਮ ਚੋਣ ਵਿਚ ਨਿਗਮ ਦੇ 50 ਵਾਰਡਾਂ ਵਿਚੋਂ 23 ਵਾਰਡਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਐਸ. ਵਾਲੀਆ ਹਲਕਾ ਇੰਚਾਰਜ ਕਪੂਰਥਲਾ ਨੇ ਦੱਸਿਆ ਕਿ ਵਾਰਡ ਨੰਬਰ 5 ਤੋਂ ਰਣਦੀਪ ਕੌਰ ਰੂਹੀ ਵਾਲੀਆ, ਵਾਰਡ ਨੰਬਰ 6 ਤੋਂ ਜਸਵਿੰਦਰ ਕੌਰ, ਵਾਰਡ ਨੰਬਰ 7 ਤੋਂ ਤਲਵਿੰਦਰ ਸਿੰਘ ਸੌਂਦ, ਵਾਰਡ ਨੰਬਰ 9 ਤੋਂ ਅੰਤਿਮ ਖੋਸਲਾ, ਵਾਰਡ ਨੰਬਰ 18 ਤੋਂ ਕੁਲਦੀਪ ਕੌਰ, ਵਾਰਡ ਨੰਬਰ 21 ਤੋਂ ਰਾਣੋ, ਵਾਰਡ ਨੰਬਰ 23 ਤੋਂ ਸੁਖਜਿੰਦਰ ਸਿੰਘ ਸੇਖੋਂ, ਵਾਰਡ ਨੰਬਰ 25 ਤੋਂ ਰਜਿੰਦਰ ਸਿੰਘ ਧੰਜਲ, ਵਾਰਡ ਨੰਬਰ 26 ਤੋਂ ਪਲਕ ਬਹਿਲ, ਵਾਰਡ ਨੰਬਰ 27 ਤੋਂ ਗਗਨਦੀਪ ਸਿੰਘ, ਵਾਰਡ ਨੰਬਰ 28 ਤੋਂ ਵਨੀਤਾ ਭਗਤ, ਵਾਰਡ ਨੰਬਰ 32 ਤੋਂ ਪਰਮਜੀਤ ਕੌਰ, ਵਾਰਡ ਨੰਬਰ 34 ਤੋਂ ਕਿਰਨਜੋਤ ਕੌਰ, ਵਾਰਡ ਨੰਬਰ 35 ਤੋਂ ਰਾਣਾ ਸੁਰਜੀਤ ਸਿੰਘ, ਵਾਰਡ ਨੰਬਰ 39 ਤੋਂ ਸ਼ਕਤੀ ਸਲਵਾਨ, ਵਾਰਡ ਨੰਬਰ 40 ਤੋਂ ਕਮਰੇਸ਼ ਰਾਣੀ, ਵਾਰਡ ਨੰਬਰ 42 ਤੋਂ ਵੀਨਾ ਅਟਵਾਲ, ਵਾਰਡ ਨੰਬਰ 43 ਤੋਂ ਕੋਮਲ ਸਹੋਤਾ ਗਾਗਾ, ਵਾਰਡ ਨੰਬਰ 45 ਤੋਂ ਅਰੁਣ ਕੁਮਾਰ ਨਾਹਰ, ਵਾਰਡ ਨੰਬਰ 46 ਤੋਂ ਕਮਲੇਸ਼ ਕੌਰ, ਵਾਰਡ ਨੰਬਰ 47 ਤੋਂ ਨਵਜੋਤ ਸਿੰਘ ਟੀਟੂ ਮਾਹਲਾ, ਵਾਰਡ ਨੰਬਰ 48 ਤੋਂ ਜਸਬੀਰ ਕੌਰ ਅਤੇ ਵਾਰਡ ਨੰਬਰ 49 ਤੋਂ ਸੰਜੀਵ ਕੁਮਾਰ ਹੈਪੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਐਚ.ਐਸ. ਵਾਲੀਆ ਨੇ ਦੱਸਿਆ ਕਿ ਜਿਹੜੇ 23 ਵਾਰਡਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ | ਉਨ੍ਹਾਂ ਵਾਰਡਾਂ ਵਿਚ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜੋ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਗਰ ਨਿਗਮ ਕਪੂਰਥਲਾ 'ਤੇ ਕਾਬਜ ਕਾਂਗਰਸ ਵਲੋਂ ਆਪਣੇ 5 ਵਰਿ੍ਹਆਂ ਦੇ ਕਾਰਜਕਾਲ ਦੌਰਾਨ ਕਪੂਰਥਲਾ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ | ਸ਼ਹਿਰ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ, ਸੜਕਾਂ ਥਾਂ ਥਾਂ ਤੋਂ ਟੁੱਟੀਆਂ ਹੋਈਆਂ ਹਨ, ਕੂੜੇ ਦਾ ਨਿਪਟਾਰਾ ਨਾ ਹੋਣ ਕਾਰਨ ਸ਼ਹਿਰ ਨਰਕ ਬਣਦਾ ਜਾ ਰਿਹਾ ਹੈ ਤੇ ਸਰਕਾਰ ਤੇ ਪ੍ਰਸ਼ਾਸਨ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਨਾਕਾਮ ਰਿਹਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਦੇ 23 ਵਾਰਡਾਂ ਤੋਂ ਚੋਣ ਲੜ੍ਹ ਰਹੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਸਫ਼ਲ ਬਣਾਉਣ ਤਾਂ ਜੋ ਕਪੂਰਥਲਾ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ |