ਹੁਸੈਨਪੁਰ, 17 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਬੀ.ਆਰ. ਸਾਂਪਲਾ, ਫੂਲੇ ਅੰਬੇਡਕਰਵਾਦੀ ਵਿਚਾਰਧਾਰਾ ਦੇ ਪੈਰੋਕਾਰ, ਬਹੁਜਨ ਚਿੰਤਕ, ਲੋਕਾਂ ਦੇ ਹਮਦਰਦ, ਮਹਾਨ ਵਿਦਵਾਨ ਅਤੇ ਮਿਸ਼ਨਰੀ ਲੇਖਕ ਜਿਨ੍ਹਾਂ ਨੇ ਆਪਣੇ ਜੀਵਨ ਦੇ ਸੰਘਰਸ਼ ਦੌਰਾਨ ਫੂਲੇ ਅੰਬੇਡਕਰਵਾਦੀ ਮਿਸ਼ਨ ਨੂੰ ਤੇਜ ਅਤੇ ਪ੍ਰਚਾਰ ਕਰਨ ਲਈ ਲਗਭਗ 100 ਕਿਤਾਬਾਂ ਲਿਖਕੇ ਸਮਾਜ ਦੀ ਝੋਲੀ ਪਾਈਆਂ | ਇਹ ਮਹਾਨ ਸ਼ਖ਼ਸੀਅਤ ਜੋ ਕੁਝ ਸਮੇਂ ਤੋਂ ਯੂ. ਕੇ. ਦੇ ਇਕ ਹਸਪਤਾਲ ਵਿਚ ਇਲਾਜ ਅਧੀਨ ਸਮੁੱਚੇ ਸਮਾਜ ਨੂੰ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦੇ ਸਦੀਵੀ ਵਿਛੋੜੇ ਤੇ ਆਲ ਇੰਡੀਆ ਐੱਸ.ਸੀ.ਐੱਸ.ਟੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ. ਸੀ. ਐਫ, ਆਲ ਇੰਡੀਆ ਓ.ਬੀ. ਸੀ. ਰੇਲਵੇ ਇੰਪਲਾਈਜ਼ ਐੱਸੋਸੀਏਸ਼ਨ ਆਰ. ਸੀ. ਐਫ, ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਆਰ. ਸੀ. ਐਫ, ਭਾਰਤੀ ਬੋਧੀ ਮਹਾਂਸਭਾ, ਸ੍ਰੀ ਗੁਰੂ ਰਵਿਦਾਸ ਸੇਵਕ ਸਭਾ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸੁਸਾਇਟੀ, ਸੰਗਰਾ, ਭਾਰਤੀ ਸਮਾਜ ਨਿਰਮਾਣ ਸੰਘ (ਪੰਜਾਬ), ਐੱਸ.ਬੀ.ਸੀ. ਟੀਚਰਜ਼ ਯੂਨੀਅਨ ਪੰਜਾਬ ਅਤੇ ਟੀਮ ਵਿਜ਼ਨ ਅਤੇ ਹੋਰ ਉਨ੍ਹਾਂ ਦੇ ਸ਼ੁੱਭਚਿੰਤਕਾਂ ਨੇ ਬੀ. ਆਰ. ਸਾਂਪਲਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੀ. ਆਰ. ਸਾਂਪਲਾ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |