31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੀਨੀਅਰ ਪੱਤਰਕਾਰ ਪ੍ਰਵੀਨ ਵਾਲੀਆ ਦਾ ਅੰਤਿਮ ਸੰਸਕਾਰ-ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ <br/>

ਅਜੀਤ ਡੈਸਕ 18-05-2026
ਕਪੂਰਥਲਾ, 17 ਮਈ (ਅਮਰਜੀਤ ਕੋਮਲ)-ਦੀ ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਫਾਊਾਡਰ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਪ੍ਰਵੀਨ ਵਾਲੀਆ ਦਾ ਬੀਤੀ ਰਾਤ ਸੰਖੇਪ ਬਿਮਾਰੀ ਪਿੱਛੋਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਅੱਜ ਲਕਸ਼ਮੀ ਨਗਰ ਕਪੂਰਥਲਾ ਵਿਚਲੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ | ਉਨ•ਾਂ ਦੀ ਚਿਖਾ ਨੂੰ ਅਗਨੀ ਉਨ•ਾਂ ਦੀ ਸਪੁੱਤਰੀ ਨੇਹਾ ਕੱਟਣ ਨੇ ਦਿਖਾਈ | ਇਸ ਤੋਂ ਪਹਿਲਾਂ ਪੱਤਰਕਾਰ ਭਾਈਚਾਰੇ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨਾਲ ਸਬੰਧਿਤ ਜਥੇਬੰਦੀਆਂ ਦੇ ਆਗੂਆਂ ਨੇ ਸਵ. ਪ੍ਰਵੀਨ ਵਾਲੀਆ ਦੀ ਮਿ੍ਤਕ ਦੇਹ 'ਤੇ ਦੁਸ਼ਾਲੇ ਭੇਟ ਕਰਕੇ ਉਨ•ਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਅੰਤਿਮ ਸੰਸਕਾਰ ਮੌਕੇ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ, ਸੇਵਾ ਮੁਕਤ ਕਰਨਲ ਐਮ.ਪੀ.ਐਸ. ਆਹਲੂਵਾਲੀਆ, ਬਾਰ ਦੇ ਸਾਬਕਾ ਪ੍ਰਧਾਨ ਕਰਮ ਸਿੰਘ ਆਹਲੂਵਾਲੀਆ, ਸਾਬਕਾ ਕੌਂਸਲਰ ਰਜਿੰਦਰ ਸਿੰਘ ਵਾਲੀਆ ਨੇਤਾ ਜੀ, ਅਕਾਲੀ ਦਲ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਐਚ.ਐਸ. ਵਾਲੀਆ, 'ਆਪ' ਦੇ ਜ਼ਿਲ•ਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਬਾਰ ਦੇ ਸਾਬਕਾ ਪ੍ਰਧਾਨ ਜੇ.ਜੇ.ਐਸ. ਅਰੋੜਾ, ਲੈਫਟੀਨੈਂਟ ਕਰਨਲ ਰੋਹਿਤ ਕੱਟਣ, ਉੱਘੇ ਸਨਅਤਕਾਰ ਤਜਿੰਦਰ ਸਿੰਘ ਸਹਾਏ, ਉੱਘੇ ਕਲੋਨਾਈਜ਼ਰ ਜਗਜੀਤ ਸਿੰਘ ਜੱਗੀ, ਕਸਾਡ ਦੇ ਐਮ.ਡੀ. ਰਾਜੀਵ ਗੁਪਤਾ, ਸੀਨੀਅਰ ਅਕਾਲੀ ਆਗੂ ਹਰਬੰਸ ਸਿੰਘ ਵਾਲੀਆ, ਕਿਸਾਨ ਆਗੂ ਕੁਲਵੰਤ ਸਿੰਘ ਜੋਸਨ, ਅਕਾਲੀ ਆਗੂ ਅਜੈ ਬਬਲਾ, ਹਰਜਿੰਦਰ ਸਿੰਘ ਖਾਨੋਵਾਲ, 'ਆਪ' ਦੇ ਆਗੂ ਪਰਵਿੰਦਰ ਸਿੰਘ ਢੋਟ, ਚੇਅਰਮੈਨ ਜਗਜੀਤ ਸਿੰਘ, 'ਆਪ' ਆਗੂ ਅਮਰੀਕ ਸਿੰਘ ਢਿੱਲੋਂ, ਉੱਘੇ ਰਾਈਸ ਮਿੱਲਰ ਭੀਮ ਸੈਨ ਅਗਰਵਾਲ, ਉੱਘੇ ਸਨਅਤਕਾਰ ਤਰਲੋਚਨ ਸਿੰਘ ਧਿੰਜਣ, ਐਡਵੋਕੇਟ ਪੀ.ਕੇ. ਤੁੱਲੀ, ਐਡਵੋਕੇਟ ਰਾਜਬੀਰ ਸਿੰਘ ਬਾਵਾ, ਐਡਵੋਕੇਟ ਸੰਦੀਪ ਸਿੰਘ ਆਹਲੂਵਾਲੀਆ, ਐਡਵੋਕੇਟ ਸੁਮਿਤ ਸਿੰਘ ਆਹਲੂਵਾਲੀਆ, ਬਾਬਾ ਗਰੀਬ ਦਾਸ ਮੁੱਖ ਸੇਵਾਦਾਰ ਦਰਬਾਰ ਪੀਰ ਚੌਧਰੀ, ਇੰਜ. ਕਮਲ ਵਾਲੀਆ, ਸਤੀਸ਼ ਜੈਨ ਰੇਲ ਟੈੱਕ ਵਾਲੇ, ਸੇਵਾ ਮੁਕਤ ਪੀ.ਆਰ.ਓ. ਮੁਪਿੰਦਰ ਸਿੰਘ, ਡਾ. ਸੰਦੀਪ ਭੋਲਾ, ਸਾਇੰਸ ਸਿਟੀ ਦੇ ਪ੍ਰਬੰਧਕੀ ਅਫ਼ਸਰ ਅਮਨ ਸ਼ਰਮਾ, ਡਿਪਟੀ ਮੈਨੇਜਰ ਮਾਰਕੀਟਿੰਗ ਤੇ ਲੋਕ ਸੰਪਰਕ ਅਸ਼ਵਨੀ ਕੁਮਾਰ, ਸੇਵਾ ਮੁਕਤ ਐਕਸੀਅਨ ਟੀ.ਐਲ. ਸਿੱਧੂ, ਕਲਾਥ ਮਰਚੰਟ ਐਸੋਸੀਏਸ਼ਨ ਦੇ ਆਗੂ ਨਰੇਸ਼ ਕੁਮਾਰ ਸੂਜੋਕਾਲੀਆ, ਰਜਿੰਦਰ ਰਾਜੂ, ਸੋਨੂੰ ਵਾਲੀਆ, ਇੰਦਰਪਾਲ ਸਿੰਘ ਭਾਟੀਆ, ਕੁਲਦੀਪ ਸਿੰਘ ਸੇਵਾ ਮੁਕਤ ਸੀਨੀਅਰ ਸਹਾਇਕ, ਕੁਲਦੀਪ ਸ਼ਰਮਾ, ਮਦਨ ਲਾਲ, ਹਰਜੀਤ ਸਿੰਘ ਖੁਖਰੈਣ ਪਿੰ੍ਰਟਿੰਗ ਪ੍ਰੈੱਸ ਵਾਲੇ, ਮਨੋਜ ਅਰੋੜਾ, ਅਨੀਤਾ ਵਾਲੀਆ, ਨਵੀਨ ਵਾਲੀਆ, ਮਨਦੀਪ ਸਿੰਘ ਵਾਲੀਆ, ਸੰਜੀਵ ਵਾਲੀਆ ਤੋਂ ਇਲਾਵਾ ਉਨ•ਾਂ ਦੇ ਪਰਿਵਾਰਕ ਮੈਂਬਰ, ਕਪੂਰਥਲਾ ਦੇ ਪ੍ਰਮੁੱਖ ਪੱਤਰਕਾਰ, ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਹਫ਼ਤਾਵਾਰੀ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਰਿਹਾ ਪ੍ਰਤੀਸ਼ਤ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।