30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਰਿਹਾ ਪ੍ਰਤੀਸ਼ਤ <br/>

ਅਜੀਤ ਡੈਸਕ 18-05-2026
ਫਗਵਾੜਾ, 17 ਮਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦਾ ਨਤੀਜਾ ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀਨੀਅਰ ਸੈਕੰਡਰੀ ਸਕੂਲ ਹਰਗੋਬਿੰਦਗੜ• ਭੋਗਪੁਰ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਪਿ੍ੰਸੀਪਲ ਡਾ: ਗੁਰਦੇਵ ਕੌਰ, ਨੇ ਦੱਸਿਆ ਕਿ ਦਸਵੀਂ ਸ਼ੇ੍ਰਣੀ ਦੀ ਵਿਦਿਆਰਥਣ ਜੈਸਮੀਨ ਕੌਰ ਬਬੇਲੀ ਨੇ 650 ਵਿਚੋਂ 550 ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਜਦਕਿ ਮਿਲਨਪ੍ਰੀਤ ਕੌਰ ਨੇ 501 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ, ਜੈਸਮੀਨ ਕੌਰ ਦੁੱਗਾ ਨੇ 495 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ 'ਤੇ ਸਕੂਲ ਦੀ ਚੇਅਰਪਰਸਨ ਬੀਬੀ ਜਸਵਿੰਦਰ ਕੌਰ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ 'ਤੇ ਉਨ•ਾਂ ਨੇ ਸਕੂਲ ਪਿ੍ੰਸੀਪਲ ਡਾ: ਗੁਰਦੇਵ ਕੌਰ ਬਾਜਵਾ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ 'ਤੇ ਪਿ੍ੰਸੀਪਲ ਡਾ: ਗੁਰਦੇਵ ਕੌਰ ਬਾਜਵਾ, ਜਸਵਿੰਦਰ ਕੌਰ ਚੇਅਰਪਰਸਨ,ਫ਼ਤਿਹ ਸਿੰਘ ਪ੍ਰਧਾਨ, ਹੁਕਮ ਸਿੰਘ ਟਰਾਂਸਪੋਰਟਰ, ਜੋਗਾ ਸਿੰਘ ਢੱਡੇ, ਅੰਮਿ੍ਤਪਾਲ ਸਿੰਘ, ਸੁਖਵਿੰਦਰ ਕੌਰ ਜੋਤੀ, ਸੁਮਨ ਬਾਲਾ, ਲਵਜੋਤ ਕੌਰ, ਮਨਜੀਤ ਕੌਰ, ਚੇਤਨਾ ਰਾਣੀ, ਸਿਮਰਨਜੀਤ ਕੌਰ, ਕਿਰਨ ਕੌਰ ਤੋ ਇਲਾਵਾ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਸੀਨੀਅਰ ਪੱਤਰਕਾਰ ਪ੍ਰਵੀਨ ਵਾਲੀਆ ਦਾ ਅੰਤਿਮ ਸੰਸਕਾਰ-ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪੰਜਾਬ ਦੇ ਰਾਜਪਾਲ ਦਾ ਪੁਤਲਾ ਜਲਾ ਕੇ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।