ਫਗਵਾੜਾ, 18 ਮਈ (ਹਰਜੋਤ ਸਿੰਘ ਚਾਨਾ)-ਹੋਟਲ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਤੇ ਸਾਮਾਨ ਚੋਰੀ ਕਰਕੇ ਲੈ ਜਾਣ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ਼ ਧਾਰਾ 304(2), 115(2) ਬੀ.ਐਨ.ਐਸ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਨੇਰੇਕਸ ਨਿੰਟੇਡਮ ਮਾਂਗੇਯ ਉਰਫ਼ ਬਿਸ਼ਪ ਸੰਡੇ ਪੁੱਤਰ ਨੈਸਟਰ ਹਾਲ ਵਾਸੀ ਵਾਈਟ ਐਲੀਟ ਹੋਟਲ ਮਹੇੜੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੇ ਹੋਟਲ 'ਚ ਅਬਦੁਲ ਤੇ ਉਸਦਾ ਇੱਕ ਹੋਰ ਸਾਥੀ ਆਇਆ ਤੇ ਅੰਦਰ ਵੜ੍ਹ ਕੇ ਕੁੱਟਮਾਰ ਕੀਤੀ ਤੇ ਉਸਦੇ ਮੋਬਾਈਲ ਫ਼ੋਨ, ਸੋਨੇ ਦੇ ਗਹਿਣੇ ਤੇ ਯੂ.ਐੱਸ. ਡਾਲਰ ਤੇ 11 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ | ਜਿਸ ਸਬੰਧ 'ਚ ਪੁਲਿਸ ਨੇ ਅਬਦੁਲ ਵਾਸੀ ਨੀਗੇਰੀਆ ਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ |