ਭੁਲੱਥ, 18 ਮਈ (ਮਨਜੀਤ ਸਿੰਘ ਰਤਨ)-ਮਾਨਯੋਗ ਸੀਨੀਅਰ ਪੁਲਿਸ ਕਪਤਾਨ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟ੍ਰੈਫਿਕ ਪੁਲਿਸ ਭੁਲੱਥ ਦੇ ਏ.ਐਸ.ਆਈ ਸੁਖਵਿੰਦਰ ਸਿੰਘ ਅਤੇ ਏ.ਐਸ.ਆਈ. ਗੁਰਦੀਪ ਸਿੰਘ ਵੱਲੋਂ ਅਲਪਾਈਨ ਸਕੂਲ ਭੁਲੱਥ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਤੇ ਉਹਨਾਂ ਵੱਲੋਂ ਬੱਸਾਂ ਦੇ ਪੇਪਰ ਚੈੱਕ ਕੀਤੇ ਗਏ ਅਤੇ ਨਾਲ ਹੀ ਬੱਸਾਂ ਵਿਚ ਅੱਗ ਬੁਝਾਊ ਜੰਤਰ, ਕੈਮਰੇ, ਫ਼ਸਟ ਏਡ ਕਿੱਟਾਂ ਅਤੇ ਨਾਲ ਹੀ ਬੱਸਾਂ ਦੇ ਹਲਾਤ ਵੀ ਚੈੱਕ ਕੀਤੇ ਗਏ | ਉਹਨਾਂ ਵੱਲੋਂ ਬੱਸਾਂ ਦੇ ਡਰਾਈਵਰਾਂ ਨੂੰ ਇਕੱਠੇ ਕਰਕੇ ਟਰੈਫ਼ਿਕ ਨਿਯਮਾਂ ਤੋਂ ਵੀ ਬਰੀਕੀ ਨਾਲ ਸਮਝਾਇਆ ਗਿਆ | ਉਹਨਾਂ ਨੇ ਬੱਸਾਂ ਦੇ ਪੇਪਰ ਪੂਰੇ ਰੱਖਣ ਦੀ ਹਦਾਇਤ ਕੀਤੀ ਅਤੇ ਡਰਾਈਵਰਾ ਨੂੰ ਇਹ ਵੀ ਸਮਝਾਇਆ ਕਿ ਬੱਸਾਂ ਵਿਚ ਛੋਟੇ ਬੱਚਿਆ ਦੇ ਸਫ਼ਰ ਕਰਨ ਕਰਕੇ ਬੱਸ ਟ੍ਰੈਫਿਕ ਨਿਯਮਾਂ ਅਨੁਸਾਰ ਚਲਾਈ ਜਾਵੇ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ |