08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅਕਾਲ ਅਕੈਡਮੀ ਇੰਟਰਨੈਸ਼ਨਲ ਦੀਆਂ ਹਰਸਿਮਰਨ ਤੇ ਮਨਦੀਪ ਵਰਲਡ ਹਕੂਕਾਈ ਕਰਾਟੇ ਚੈਂਪੀਅਨਸ਼ਿਪ ਜਪਾਨ ਲਈ ਚੁਣੀਆਂ ਗਈਆਂ

ਅਜੀਤ ਡੈਸਕ 19-05-2026
ਸੁਲਤਾਨਪੁਰ ਲੋਧੀ, 18 ਮਈ (ਨਰੇਸ਼ ਹੈਪੀ)-ਜਪਾਨ ਕਰਾਟੇ ਡੂ ਹਕੂਕਾਈ ਔਰਗੇਨਾਈਜੇਸ਼ਨ ਇੰਡੀਆ ਵੱਲੋਂ 15 ਵਾਂ ਸਾਊਥ ਏਸ਼ੀਆ ਹਕੂਕਾਈ ਕਰਾਟੇ ਚੈਂਪੀਅਨਸ਼ਿਪ 2026 ਕਰਵਾਈ ਗਈ ਜਿਸ ਦਾ ਪ੍ਰਬੰਧ ਦਿੱਲੀ ਦੇ ਤਾਲਕਟੋਰਾ ਇੰਡੋਰ ਸਟੇਡੀਅਮ ਵਿਚ ਕੀਤਾ ਗਿਆ | ਇਸ ਵਿਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੀ ਮਨਦੀਪ ਕੌਰ ਅਤੇ ਹਰਸਿਮਰਨ ਕੌਰ ਥਿੰਦ ਨੇ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਮਨਦੀਪ ਕੌਰ ਨੇ ਕਾਂਤਾ ਅਤੇ ਕੁਮਿਤੇ ਵਿਚ ਗੋਲਡ ਪ੍ਰਾਪਤ ਕੀਤਾ ਅਤੇ ਹਰਸਿਮਰਨ ਕੌਰ ਥਿੰਦ ਨੇ ਕਾਂਤਾ ਵਿਚ ਗੋਲਡ ਅਤੇ ਕੁਮਿਤੇ ਵਿਚ ਸਿਲਵਰ ਪ੍ਰਾਪਤ ਕੀਤਾ | ਹਰਸਿਮਰਨ ਕੌਰ ਥਿੰਦ ਤੇ ਮਨਦੀਪ ਕੌਰ ਵਰਲਡ ਪੱਧਰ ਦੇ ਕਰਾਟੇ ਮੁਕਾਬਲੇ, ਜੋ ਕਿ ਅਗਸਤ ਮਹੀਨੇ ਵਿਚ ਟੋਕੀਓ ਜਪਾਨ ਵਿਖੇ ਕਰਵਾਏ ਜਾਣਗੇ, ਲਈ ਚੁਣੀਆਂ ਗਈਆਂ | ਇਨ੍ਹਾਂ ਬੱਚਿਆਂ ਦੀ ਤਿਆਰੀ ਕੋਚ ਗੁਰਪ੍ਰੀਤ ਰੋਜ਼ੀ ਸੇਠੀ ਤੇ ਕੋਚ ਨੈਨਾ ਨੇ ਕਰਵਾਈ | ਬੱਚੀਆਂ ਦੇ ਵਰਲਡ ਪੱਧਰ ਦੀ ਚੈਂਪੀਅਨਸ਼ਿਪ ਵਿਚ ਚੁਣੇ ਜਾਣ ਤੇ ਪਿ੍ੰਸੀਪਲ ਗਗਨਦੀਪ ਕੌਰ ਨੇ ਕੋਚ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਕਾਲ ਅਕੈਡਮੀ ਦੇ ਬੱਚੇ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈਂਦੇ ਲੈਂਦੇ ਸਟੇਟ ਪੱਧਰ, ਫਿਰ ਰਾਜ ਪੱਧਰ ਅਤੇ ਹੁਣ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲੈ ਰਹੇ ਹਨ | ਉਹਨਾਂ ਬੱਚਿਆਂ ਨੂੰ ਬਹੁਤ ਹੀ ਤਿਆਰੀ ਨਾਲ ਇਸ ਮੁਕਾਬਲੇ ਵਿਚ ਭਾਗ ਲੈਣ ਦੀ ਤਾਕੀਦ ਕੀਤੀ | ਉਹਨਾਂ ਕੋਚ ਗੁਰਪ੍ਰੀਤ ਰੋਜ਼ੀ ਸੇਠੀ ਨੂੰ ਵੀ ਵਧਾਈ ਦਿੱਤੀ ਜਿੰਨਾ ਦੇ ਯਤਨਾਂ ਸਦਕਾ ਬੱਚੇ ਵਰਲਡ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ | ਇਸ ਮੌਕੇ ਬੱਚਿਆਂ ਦੀ ਅਗਵਾਈ ਮੈਡਮ ਗੰਗਾ ਨੇ ਕੀਤੀ | ਇਸ ਮੌਕੇ ਕੋਆਰਡੀਨੇਟਰ ਵਿਸ਼ਾਲ ਕੁਮਾਰ, ਅਨੂ ਸ਼ਰਮਾ, ਨਵਨੀਤ ਕੌਰ, ਸਟਾਫ਼ ਮੈਂਬਰ ਰਵਿੰਦਰਪਾਲ ਸਿੰਘ, ਗੁਰਸਿਮਰਨ ਸਿੰਘ, ਅਮਿਤ ਕੁਮਾਰ, ਚੇਤਨ ਕੁਮਾਰ, ਮਨਦੀਪ ਕੌਰ, ਸਤਿੰਦਰਜੀਤ ਕੌਰ, ਮੋਨਿਕਾ ਆਦਿ ਵੀ ਹਾਜ਼ਰ ਸਨ |

18ਕਪੂਰਥਲਾ7
ਪਿਛਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਭੁਲੱਥ 'ਚ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮਹੀਨਾਵਾਰ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।