06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅਸਥੀਆਂ ਜਲ ਪ੍ਰਵਾਹ ਕਰਨ ਗਏ ਪਰਿਵਾਰ ਦੇ ਘਰ ਨੂੰ ਚੋਰਾਂ ਨੇ ਬਣਾਇਆ, ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ

ਅਜੀਤ ਡੈਸਕ 19-05-2026
ਫਗਵਾੜਾ, 18 ਮਈ (ਹਰਜੋਤ ਸਿੰਘ ਚਾਨਾ)- ਆਪਣੇ ਸਾਲੇ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਗਏ ਪਰਿਵਾਰ ਦੇ ਮਗਰੋਂ ਚੋਰਾਂ ਨੇ ਸੰਨ ਲੱਗਾ ਕੇ ਲੱਖਾਂ ਰੁਪਏ ਦੀ ਕੀਮਤਾਂ ਦਾ ਸਾਮਾਨ ਚੋਰੀ ਕਰ ਲਿਆ | ਇੱਥੋਂ ਦੇ ਮੁਹੱਲਾ ਬਾਬਾ ਬਾਲਕ ਨਾਥ ਕਟਹਿਰਾ ਚੌਂਕ ਇਲਾਕੇ 'ਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ | ਜਾਣਕਾਰੀ ਦਿੰਦਿਆਂ ਰਮਨਦੀਪ ਸਿੰਘ ਨੇ ਦੱਸਿਆ ਕਿ ਉਹ ਪਰਿਵਾਰਿਕ ਰਿਸ਼ਤੇਦਾਰੀ 'ਚ ਹੋਈ ਮੌਤ ਤੋਂ ਬਾਅਦ ਅਸਥੀਆਂ ਜਲ ਪ੍ਰਵਾਹ ਕਰਨ ਲਈ ਕੀਰਤਪੁਰ ਸਾਹਿਬ ਵਿਖੇ ਗਏ ਹੋਏ ਸੀ ਤੇ ਜਦੋਂ ਵਾਪਸ ਘਰ ਆਏ ਤਾਂ ਦੇਖਿਆ ਕਿ ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਪਿਆ ਸਾਮਾਨ ਗਾਇਬ ਸੀ | ਉਨ੍ਹਾਂ ਦੱਸਿਆ ਕਿ ਚੋਰ ਖਿੜਕੀ ਪੁੱਟ ਕੇ ਅੰਦਰ ਦਾਖ਼ਲ ਹੋਏ | ਉਨ੍ਹਾਂ ਦੱਸਿਆ ਕਿ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਤੇ ਲਗਭਗ ਪੰਜ ਤੋਲੇ ਸੋਨਾ ਚੋਰੀ ਹੋ ਗਿਆ | ਜਿਸ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲੀਸ ਵਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ 'ਚ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ |
ਪਿਛਲੀ ਖ਼ਬਰ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਸ਼ਾਨਦਾਰ ਪ੍ਰੀਖਿਆ ਨਤੀਜੇ ਪ੍ਰਾਪਤ ਕੀਤੇ ਅਗਲੀ ਖ਼ਬਰ ਨਡਾਲਾ 'ਚ ਸਫ਼ਾਈ ਸੇਵਕਾਂ ਵਲੋਂ ਰੋਹ ਭਰਪੂਰ ਮੁਜ਼ਾਹਰਾ ਸੂਬਾ ਸਰਕਾਰ ਖ਼ਿਲਾਫ਼ ਕੀਤੀ ਜੰਮ ਕੇ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।