ਬੇਗੋਵਾਲ, 19 ਮਈ (ਸੁਖਜਿੰਦਰ ਸਿੰਘ)-ਕਸਬਾ ਬੇਗੋਵਾਲ ਦਿਨ ਬ ਦਿਨ ਵੱਧ ਰਹੀਆਂ ਚੋਰੀਆਂ ਲੁੱਟਾਂ ਖੋਹਾਂ ਦੀ ਵਾਰਦਾਤ ਤੋਂ ਦੁਖੀ ਕਸਬੇ ਦੇ ਦੁਕਾਨਦਾਰ ਨੇ ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਨਾਲ ਸੰਪਰਕ ਕੀਤਾ ਜਿਨ੍ਹਾਂ ਲੋਕਾਂ ਦੀ ਮੰਗ 'ਤੇ ਬੇਗੋਵਾਲ ਦਾ ਦੌਰਾ ਕਰਕੇ ਦੁਕਾਨਦਾਰਾਂ ਤੇ ਕਸਬੇ ਦੇ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸੁਣੀਆਂ | ਇਸ ਮੌਕੇ ਐਸ.ਐਸ.ਪੀ. ਕਪੂਰਥਲਾ ਨੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਆਉਣ ਵਾਲੇ ਸਮੇਂ 'ਚ ਪੁਲਿਸ ਵਲੋਂ ਹੋਰ ਚੌਕਸੀ ਵਧਾਈ ਜਾਵੇਗੀ ਤੇ ਲੁੱਟਾਂ ਖੋਹਾਂ ਤੇ ਚੋਰੀਆਂ ਕਰਨ ਵਾਲਿਆਂ ਨੂੰ ਠੱਲ ਪਾਈ ਜਾਵੇਗੀ | ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਆਪਣੇ ਆਸ ਪਾਸ ਧਿਆਨ ਰੱਖਣ ਲਈ ਕਿਹਾ ਤੇ ਸ਼ੱਕੀ ਵਿਅਕਤੀ ਦੀ ਪੁਲਿਸ ਨੂੰ ਇਤਲਾਹ ਦੇਣ ਲਈ ਕਿਹਾ | ਇਸ ਮੌਕੇ ਉਨ੍ਹਾਂ ਨਗਰ ਪੰਚਾਇਤ ਨੂੰ ਵੀ ਸਿਫ਼ਾਰਸ਼ ਕੀਤੀ ਕਿ ਕਸਬੇ 'ਚ ਲਾਈਟਾਂ ਵਧਾਈਆਂ ਜਾਣ ਤੇ ਲੋੜੀਂਦੀਆਂ ਜਗਾ ਤੇ ਕੈਮਰੇ ਲਾਏ ਜਾਣ | ਇਸ ਮੌਕੇ ਉਨ੍ਹਾਂ ਕਸਬੇ ਦੇ ਦੁਕਾਨਦਾਰਾਂ ਨੂੰ ਕਿਹਾ ਕਿ ਕਸਬੇ 'ਚ ਚੌਕੀਦਾਰ ਤਾਇਨਾਤ ਕੀਤਾ ਜਾਵੇ ਜੋ ਕਸਬੇ ਦੇ ਬਾਜ਼ਾਰ ਦੀ ਨਿਗਰਾਨੀ ਕੀਤੀ ਜਾਵੇ | ਇਸ ਮੌਕੇ ਡੀ.ਐਸ.ਪੀ. ਭੁਲੱਥ ਗਗਨਦੀਪ ਸਿੰਘ ਘੁੰਮਣ, ਐਸ.ਐਚ.ਓ. ਕਿਰਪਾਲ ਸਿੰਘ, ਬੂਟਾ ਸਿੰਘ ਮੀਤ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਬਲਵਿੰਦਰ ਸਿੰਘ ਬਿੱਟੂ ਸਾਬਕਾ ਵਾਈਸ ਪ੍ਰਧਾਨ ਨਗਰ ਪੰਚਾਇਤ, ਸਤਵਿੰਦਰ ਸਿੰਘ, ਨੰਬਰਦਾਰ ਨਿਸ਼ਾਨ ਸਿੰਘ ਹੁੰਦਲ, ਅਮਨ ਸਿੰਘ, ਰਣਜੀਤ ਸਿੰਘ ਸੰਨੀ ਤੇ ਦੁਕਾਨਦਾਰ ਹਾਜ਼ਰ ਸਨ |