ਨਡਾਲਾ, 19 ਮਈ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਚ ਭਾਜਪਾ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਅਨੇਕਾਂ ਨੌਜਵਾਨ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਭਾਜਪਾ ਵਿਚ ਸ਼ਮੂਲੀਅਤ ਕਰ ਗਏ | ਜਾਣਕਾਰੀ ਅਨੁਸਾਰ ਮੱਖਣ ਸਿੰਘ ਦੀ ਪ੍ਰੇਰਨਾ ਸਦਕਾ ਹਰਪ੍ਰੀਤ ਸਿੰਘ ਹਰੀ ਅਤੇ ਅਰੁਣ ਕੁਮਾਰ ਦੇ ਸਾਥੀਆਂ ਸਮੇਤ ਕਈ ਨੌਜਵਾਨਾਂ ਨੇ ਭਾਜਪਾ ਦਾ ਦਾਮਨ ਫੜਿਆ | ਹਲਕਾ ਭੁਲੱਥ ਦੇ ਮੁੱਖ ਸੇਵਾਦਾਰ ਸੌਰਵ ਖੁੱਲਰ ਨੇ ਨੌਜਵਾਨਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾਉਂਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਦੇਸ਼ ਅਤੇ ਪੰਜਾਬ ਦੀ ਬਿਹਤਰੀ ਲਈ ਨੌਜਵਾਨਾਂ ਦਾ ਭਾਜਪਾ ਨਾਲ ਜੁੜਨਾ ਪਾਰਟੀ ਨੂੰ ਹੋਰ ਮਜ਼ਬੂਤ ਕਰੇਗਾ | ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਵਚਨਬੱਧ ਹੈ | ਇਸ ਦੌਰਾਨ ਰਮੇਸ਼ ਸ਼ਰਮਾ ਭਾਜਪਾ ਕਨਵੀਨਰ ਭੁਲੱਥ, ਹੀਰਕ ਜੋਸ਼ੀ ਮੰਡਲ ਪ੍ਰਧਾਨ ਭਾਜਪਾ ਭੁਲੱਥ, ਹਰਵਿੰਦਰ ਸਿੰਘ ਮੰਡਲ ਪ੍ਰਧਾਨ ਭਾਜਪਾ ਢਿਲਵਾਂ, ਮਾਸਟਰ ਬਲਦੇਵ ਰਾਜ ਅਤੇ ਸੂਰਜ ਪ੍ਰਕਾਸ਼ ਸਮੇਤ ਹੋਰ ਆਗੂ ਵੀ ਹਾਜ਼ਰ ਸਨ |