24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਵਾਰਡ ਨੰਬਰ 10 ਤੋਂ ਮਾਧਵ ਗੁਪਤਾ ਬੰਟੂ ਦੇ ਹੱਕ ਵਿੱਚ ਵਿਧਾਇਕ ਰਾਣਾ ਨੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ <br/>

ਅਜੀਤ ਡੈਸਕ 20-05-2026
ਸੁਲਤਾਨਪੁਰ ਲੋਧੀ, 19 ਮਈ (ਨਰੇਸ਼ ਹੈਪੀ)-ਵਾਰਡ ਨੰਬਰ 10 ਤੋਂ ਆਜ਼ਾਦ ਧੜੇ ਦੇ ਉਮੀਦਵਾਰ ਮਾਧਵ ਗੁਪਤਾ ਬੰਟੂ ਦੇ ਹੱਕ ਵਿੱਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ | ਉਨ੍ਹਾਂ ਮੁਹੱਲਾ ਪੁਰੀਆਂ, ਸਦਰ ਬਾਜ਼ਾਰ, ਚੌਂਕ ਚੇਲਿਆਂ, ਗੁਰੂ ਬਾਜ਼ਾਰ, ਭਾਰਾ ਮਲ ਮੰਦਰ ਰੋਡ ਆਦਿ ਵਿਖੇ ਘਰ - ਘਰ ਜਾ ਕੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਆਗੂ ਅਤੇ ਸਾਫ਼ ਸੁਥਰੇ ਅਕਸ਼ ਵਾਲੇ ਮਾਧਵ ਗੁਪਤਾ ਨੂੰ ਵੋਟਾਂ ਪਾ ਕੇ ਜੇਤੂ ਬਣਾਉਣ | ਇਸ ਤੋਂ ਪਹਿਲਾਂ ਮਾਧਵ ਗੁਪਤਾ ਦੇ ਚੋਣ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਵਾਸੀਆਂ ਨਾਲ ਹਰ ਵੇਲੇ ਖੜੇ ਰਹੇ ਹਨ, ਖੜੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਖੜੇ ਰਹਿਣਗੇ | ਉਨ੍ਹਾਂ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਪਿੰਡ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ ਉਨ੍ਹਾਂ ਦਾ ਆਪਣਾ ਪਰਿਵਾਰ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸੰਸਕਾਰ ਹੀ ਮਾਧਵ ਗੁਪਤਾ ਅਤੇ ਉਨ੍ਹਾਂ ਨੇ ਆਪਣੇ ਸਮੂਹ ਉਮੀਦਵਾਰਾਂ ਨੂੰ ਦਿੱਤੇ ਹਨ | ਉਨ੍ਹਾਂ ਵੋਟਰ ਨੂੰ ਅਪੀਲ ਕੀਤੀ ਕਿ ਪਾਵਨ ਨਗਰੀ ਦੇ ਸੁਨਹਿਰੇ ਭਵਿੱਖ ਲਈ ਉਨ੍ਹਾਂ ਦੇ ਉਮੀਦਵਾਰਾਂ ਨੂੰ ਜੇਤੂ ਬਣਾਓ | ਇਸ ਮੌਕੇ ਉਨ੍ਹਾਂ ਦੇ ਨਾਲ ਐਨ ਆਰ ਆਈ ਰਜਿੰਦਰ ਧੀਰ, ਉਮੀਦਵਾਰ ਬੰਟੂ ਗੁਪਤਾ, ਕਰਨੈਲ ਸਿੰਘ ਮਿਰਜਾਪੁਰ, ਸੁਖਪਾਲ ਵੀਰ ਸਿੰਘ ਸੋਨੂੰ, ਕਸ਼ਮੀਰ ਸਿੰਘ ਧੰਜੂ, ਜਸਵੰਤ ਸਿੰਘ ਜੰਮੂ, ਘਨਸ਼ਿਆਮ ਧੀਰ, ਰਜਿੰਦਰ ਗੁਪਤਾ, ਬਲਦੇਵ ਰਾਜ, ਸੁਖਦੇਵ ਰਾਜ, ਚੰਦਰ ਮੋਹਨ ਕਾਲਾ, ਅਰਿਹੰਤ ਜੈਨ, ਕੁਲਦੀਪ ਸ਼ਰਮਾ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਵਾਰਡ ਨੰਬਰ ਨੌ ਤੋਂ ਆਪ ਉਮੀਦਵਾਰ ਪ੍ਰੀਆ ਧੀਰ ਦੇ ਹੱਕ ਵਿੱਚ ਭਰਵੀਂ ਚੋਣ ਮੀਟਿੰਗ rਲੋਕ ਆਪ ਸਰਕਾਰ ਦੇ ਕੰਮਾਂ ਨੂੰ ਵੇਖ... ਅਗਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਪੁਲਿਸ ਟੀਮਾਂ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਕੀਤੀ ਵਾਹਨਾਂ ਦੀ ਜਾਂਚ rਲਾਇਸੈਂਸੀ ਹਥਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।