24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਵਾਰਡ ਨੰਬਰ ਨੌ ਤੋਂ ਆਪ ਉਮੀਦਵਾਰ ਪ੍ਰੀਆ ਧੀਰ ਦੇ ਹੱਕ ਵਿੱਚ ਭਰਵੀਂ ਚੋਣ ਮੀਟਿੰਗ rਲੋਕ ਆਪ ਸਰਕਾਰ ਦੇ ਕੰਮਾਂ ਨੂੰ ਵੇਖ ਕੇ ਆਪ ਉਮੀਦਵਾਰਾਂ ਨੂੰ ਜੇਤੂ ਬਣਾਉਣਗੇ : ਸੱਜਣ ਸਿੰਘ ਚੀਮਾ <br/>

ਅਜੀਤ ਡੈਸਕ 20-05-2026
ਸੁਲਤਾਨਪੁਰ ਲੋਧੀ, 19 ਮਈ (ਨਰੇਸ਼ ਹੈਪੀ)-ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਨੂੰ ਵੇਖਦੇ ਹੋਏ ਆਪ ਉਮੀਦਵਾਰਾਂ ਨੂੰ ਜੇਤੂ ਬਣਾਉਣਗੇ ਅਤੇ ਅਕਾਲੀ ਭਾਜਪਾ ਤੇ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ, ਉਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 9 ਤੋਂ ਆਪ ਦੇ ਉਮੀਦਵਾਰ ਸ਼੍ਰੀਮਤੀ ਪ੍ਰੀਆ ਧੀਰ ਦੇ ਹੱਕ ਵਿੱਚ ਚੌਂਕ ਚੇਲਿਆਂ ਤੇ ਰਿਸ਼ੀ ਨਗਰ ਵਿਖੇ ਹੋਈ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਪਾਵਨ ਨਗਰੀ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜੇਤੂ ਬਣਾਓ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਉੱਚੀ ਸੋਚ ਸਦਕਾ ਅੱਜ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਵਿਕਾਸ ਕਾਰਜ ਜੋਰਾਂ ਨਾਲ ਚੱਲ ਰਹੇ ਹਨ ਅਤੇ ਬਿਨਾਂ ਕਿਸੇ ਭੇਦ ਭਾਵ ਪਾਵਨ ਨਗਰੀ ਦਾ ਸਰਬ ਪੱਖੀ ਵਿਕਾਸ ਕੀਤਾ ਜਾਵੇਗਾ | ਇਸ ਮੌਕੇ ਆਪ ਦੀ ਉਮੀਦਵਾਰ ਸ਼੍ਰੀਮਤੀ ਪ੍ਰੀਆ ਧੀਰ ਅਤੇ ਉਨ੍ਹਾਂ ਦੇ ਪਤੀ ਰਾਜੀਵ ਧੀਰ ਪ੍ਰਧਾਨ ਸ਼ਹਿਰੀ ਆਮ ਆਦਮੀ ਪਾਰਟੀ ਨੇ ਵੋਟਰਾਂ ਨੂੰ ਭਰੋਸਾ ਦਵਾਇਆ ਕਿ ਉਹ ਪਹਿਲਾਂ ਵਾਂਗ ਹੀ ਵਾਰਡ ਤੇ ਨਗਰ ਦੇ ਲੋਕਾਂ ਦੇ ਕੰਮ ਕਰਦੇ ਰਹਿਣਗੇ | ਉਨ੍ਹਾਂ ਸਹਿਯੋਗ ਲਈ ਵੋਟਰਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲਵਪ੍ਰੀਤ ਸਿੰਘ ਜਗਜੀਤ ਜੱਗੀ ਜੈਨਪੁਰ, ਮਲਕੀਤ ਸਿੰਘ ਬੂੜੇਵਾਲ, ਅਮਨਦੀਪ ਸਿੰਘ ਰਾਜਾ, ਨੀਰਜ ਭਨੋਟ, ਹਰੀਸ਼ ਪਾਲ ਨਈਅਰ, ਵਿੱਕੀ ਗਿੱਲ, ਲਕਸ਼ਮੀ ਕਾਂਤ ਸੋਨੂੰ, ਰਵੀ ਦੱਤ ਨਈਅਰ, ਸੰਜੀਵ ਕੁਮਾਰ ਘਈ, ਬੂਟਾ ਰਾਮ, ਬੋਬੀ ਪੁਰੀ, ਸੋਨੂੰ ਸ਼ਰਮਾ, ਬਲਬੀਰ ਚੰਦ, ਟਿੰਕੂ ਭਾਗਰਥ, ਵਿਜੇ ਕੁਮਾਰ, ਗਗਨ ਨਾਹਰ, ਸਨੀ ਨਾਹਰ, ਬੋਬੀ, ਦੀਪਕ ਕੁਮਾਰ, ਮਿਸਟਰ ਚੰਦੀ, ਪੰਕਜ ਸਹੋਤਾ, ਮਨੀਸ਼ ਹੰਸ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਾਬਕਾ ਬਲਾਕ ਸੰਮਤੀ ਮੈਂਬਰ ਗਗਨਦੀਪ ਸਿੰਘ ਬਾਜਵਾ ਦੀ ਕਾਂਗਰਸ ਵਿਚ ਘਰ ਵਾਪਸੀ rਵਿਕਾਸ ਦਾ ਦੂਜਾ ਨਾਂਅ ਨਵਤੇਜ ਸਿੰਘ ਚੀਮ... ਅਗਲੀ ਖ਼ਬਰ ਵਾਰਡ ਨੰਬਰ 10 ਤੋਂ ਮਾਧਵ ਗੁਪਤਾ ਬੰਟੂ ਦੇ ਹੱਕ ਵਿੱਚ ਵਿਧਾਇਕ ਰਾਣਾ ਨੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।