23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਕਾਲੀ ਦਲ ਵਾਰਿਸ ਪੰਜਾਬ ਨੇ ਨਗਰ ਨਿਗਮ ਦੀ ਚੋਣ ਵਿਚ ਵੱਖ-ਵੱਖ ਵਾਰਡਾਂ ਤੋਂ 11 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ <br/>

ਅਜੀਤ ਡੈਸਕ 20-05-2026
ਕਪੂਰਥਲਾ, 19 ਮਈ (ਅਮਰਜੀਤ ਕੋਮਲ)-ਨਗਰ ਨਿਗਮ ਦੀ ਆਮ ਚੋਣ ਵਿਚ ਅਕਾਲੀ ਦਲ ਵਾਰਸ ਪੰਜਾਬ ਦੇ 11 ਵਾਰਡਾਂ ਤੋਂ ਉਮੀਦਵਾਰ ਚੋਣ ਲੜ੍ਹ ਰਹੇ ਹਨ ਤੇ ਇਨ੍ਹਾਂ ਉਮੀਦਵਾਰਾਂ ਦਾ ਅੱਜ ਐਲਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਪੂਰਥਲਾ ਵਿਚ ਹੋਈ ਇਕ ਮੀਟਿੰਗ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਤੇ ਸ਼ਹਿਰੀ ਟੀਮ ਦੇ ਮੈਂਬਰਾਂ ਨਾਲ ਸਲਾਹ ਮਸ਼ਵਰੇ ਉਪਰੰਤ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬੋਲਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਨੂੰ ਅਜੇ ਤੱਕ ਚੋਣ ਕਮਿਸ਼ਨ ਵਲੋਂ ਪੱਕਾ ਚੋਣ ਨਿਸ਼ਾਨ ਜਾਰੀ ਨਹੀਂ ਕੀਤਾ | ਇਸ ਲਈ ਉਨ੍ਹਾਂ ਦੀ ਪਾਰਟੀ ਨਾਲ ਸਬੰਧਿਤ ਉਮੀਦਵਾਰ ਮਾਈਕ ਚੋਣ ਨਿਸ਼ਾਨ 'ਤੇ ਚੋਣ ਲੜ੍ਹ ਰਹੇ ਹਨ | ਉਨ੍ਹਾਂ ਸ਼ਹਿਰ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪੰਥ ਤੇ ਪੰਜਾਬ ਵਿਰੋਧੀ ਪਾਰਟੀਆਂ ਤੋਂ ਖਹਿੜਾ ਛੁਡਾਉਣ ਤੇ ਪੰਥ ਬਚਾਓ, ਪੰਜਾਬ ਬਚਾਓ ਮੁਹਿੰਮ ਤਹਿਤ ਨਗਰ ਨਿਗਮ ਦੀਆਂ ਚੋਣਾਂ ਵਿਚ ਵਾਰਸ ਪੰਜਾਬ ਦੇ ਉਮੀਦਵਾਰਾਂ ਨੂੰ ਜਿਤਾ ਕੇ 2027 ਵਿਚ ਹੋਣ ਵਾਲੀ ਵਿਧਾਨ ਸਭਾ ਚੋਣ ਦਾ ਮੁੱਢ ਬੰਨ੍ਹਣ | ਇਸ ਮੌਕੇ ਬੋਲਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਵਲੋਂ ਵਾਰਡ ਨੰਬਰ 1 ਤੋਂ ਅੰਮਿ੍ਤਪਾਲ ਸਿੰਘ ਮੁਲਤਾਨੀ, ਵਾਰਡ ਨੰਬਰ 7 ਤੋਂ ਹਰਵਿੰਦਰ ਸਿੰਘ ਮੁਲਤਾਨੀ, ਵਾਰਡ ਨੰਬਰ 9 ਤੋਂ ਕਮਲਜੀਤ ਸਿੰਘ ਮਠਾੜੂ, ਵਾਰਡ ਨੰਬਰ 10 ਤੋਂ ਬੀਬੀ ਰਜਿੰਦਰ ਕੌਰ, ਵਾਰਡ ਨੰਬਰ 11 ਤੋਂ ਸੂਬੇਦਾਰ ਸੁਰਿੰਦਰ ਸਿੰਘ, ਵਾਰਡ ਨੰਬਰ 12 ਤੋਂ ਬੀਬੀ ਕਮਲਜੀਤ ਕੌਰ ਮੁਲਤਾਨੀ, ਵਾਰਡ ਨੰਬਰ 38 ਤੋਂ ਬੀਬੀ ਪਰਵਿੰਦਰ ਕੌਰ, ਵਾਰਡ ਨੰਬਰ 39 ਤੋਂ ਤਜਿੰਦਰ ਸਿੰਘ ਸਾਬ, ਵਾਰਡ ਨੰਬਰ 40 ਤੋਂ ਬੀਬੀ ਲਕਸ਼ਮੀ, ਵਾਰਡ ਨੰਬਰ 45 ਤੋਂ ਪ੍ਰੇਮ ਸਿੰਘ ਖ਼ਾਲਸਾ ਤੇ ਵਾਰਡ ਨੰਬਰ 46 ਤੋਂ ਬੀਬੀ ਸੁਨੀਤਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਵਾਰਡਾਂ ਵਿਚ ਪਾਰਟੀ ਵਲੋਂ ਖੜ੍ਹੇ ਕੀਤੇ ਉਮੀਦਵਾਰਾਂ ਨੂੰ ਸੰਗਤਾਂ ਵਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਤੇ ਲੋਕ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਹੱਕ ਵਿਚ ਫ਼ਤਵਾ ਦੇਣ ਦਾ ਮਨ ਬਣਾ ਲਿਆ ਹੈ | ਇਸ ਮੌਕੇ ਕੈਪਟਨ ਲਖਵਿੰਦਰ ਸਿੰਘ, ਅਵਤਾਰ ਸਿੰਘ ਐਮ.ਸੀ.? ਕੁਲਵਿੰਦਰ ਕੌਰ ਮੁਲਤਾਨੀ, ਬਲਜਿੰਦਰ ਕੌਰ, ਸੇਵਾ ਸਿੰਘ ਮੁਲਤਾਨੀ, ਕੁਲਵੰਤ ਕੌਰ, ਰਾਜਵੰਤ ਕੌਰ, ਨਵਨੀਤ ਕੌਰ, ਮਨਜੀਤ ਕੌਰ, ਸਾਬਕਾ ਡੀ.ਐਸ.ਪੀ. ਰਘਬੀਰ ਸਿੰਘ ਭੁੱਲਰ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਚੈਂਚਲ ਸਿੰਘ, ਹਰਪਾਲ ਸਿੰਘ, ਕਰਨੈਲ ਸਿੰਘ, ਸੂਬੇਦਾਰ ਅਵਤਾਰ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਭੁਲੱਥ ਤੋਂ ਪੰਜਾਬ ਏਟਕ ਦੇ ਸਾਥੀ ਮੋਹਾਲੀ ਵਿਖੇ ਹੋ ਰਹੀ ਵਿਸ਼ਾਲ ਰੋਸ ਰੈਲੀ ਰਵਾਨਾ <br/> ਅਗਲੀ ਖ਼ਬਰ ਲੋਕ ਭਾਜਪਾ ਦੇ ਵੱਖ-ਵੱਖ ਵਾਰਡਾਂ ਤੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੱਡੇ ਬਹੁਤ ਨਾਲ ਜਿਤਾਉਣ-ਮਨੋਰੰਜਨ ਕਾਲੀਆ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।