ਭੁਲੱਥ, 19 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਤੋਂ ਮੋਹਾਲੀ ਵਿਖੇ ਪੰਜਾਬ ਏਟਕ ਵੱਲੋਂ ਲੇਬਰ ਭਵਨ ਦੇ ਸਾਹਮਣੇ ਹੋ ਰਹੀ ਵਿਸ਼ਾਲ ਰੋਸ ਰੈਲੀ ਲਈ ਜ਼ਿਲ੍ਹਾ ਸਕੱਤਰ ਸੀ.ਪੀ.ਆਈ. ਕਾਮਰੇਡ ਜੈਪਾਲ ਦੀ ਅਗਵਾਈ ਵਿਚ ਸਾਥੀ ਰਵਾਨਾ ਹੋਏ | ਇਸ ਮੌਕੇ ਗੱਲਬਾਤ ਕਰਦਿਆਂ ਕਾਮਰੇਡ ਜੈਪਾਲ ਨੇ ਕਿਹਾ ਕਿ ਮੋਹਾਲੀ ਵਿਚ ਹੋ ਰਹੀ ਵਿਸ਼ਾਲ ਰੋਸ ਰੈਲੀ ਦੌਰਾਨ ਕੇਂਦਰ ਦੀ ਮਜ਼ਦੂਰ ਵਿਰੋਧੀ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਡੱਟ ਕੇ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਯੂਨੀਅਨ ਮੰਗ ਕਰਦੀ ਹੈ ਕਿ ਘੱਟੋ-ਘੱਟ ਉਜਰਤ ਵਧਾ ਕੇ 26 ਹਜ਼ਾਰ ਕੀਤੀ ਜਾਵੇ, ਚਾਰੇ ਲੇਬਰ ਕਾਨੂੰਨ ਪੰਜਾਬ ਵਿਚ ਲਾਗੂ ਨਾ ਕੀਤੇ ਜਾਣ, ਕੱਚੇ ਕਾਮੇ, ਕੰਟਰੈਕਟ ਤੇ ਆਊਟ ਸੋਰਸ ਸਭ ਨੂੰ ਪੱਕਿਆ ਕੀਤਾ ਜਾਵੇ, ਆਂਗਣਵਾੜੀ ਵਰਕਰ, ਆਸ਼ਾ ਵਰਕਰ, ਮਿਡ ਡੇ ਮੀਲ ਵਰਕਰਾਂ ਨੂੰ ਪੱਕਿਆਂ ਕੀਤਾ ਜਾਵੇ, ਤੇ ਪੇ ਕਮਿਸ਼ਨ ਦੇ ਬਕਾਏ , ਡੀ ਏ ਦੀਆਂ ਕਿਸ਼ਤਾਂ ਤੇ ਡੀ ਏ ਦੇ ਬਕਾਏ ਤੁਰੰਤ ਅਦਾ ਕੀਤੇ ਜਾਣ | ਉਸਾਰੀ ਕਿਰਤੀ, ਭੱਠਾ ਮਜ਼ਦੂਰ ਤੇ ਮਨਰੇਗਾ ਵਰਕਰਾਂ ਦੀਆਂ ਹੱਕੀ ਮੰਗਾਂ ਪੂਰੀਆਂ ਕੀਤੀਆਂ ਜਾਣ | ਇਸ ਮੌਕੇ ਜਸਵਿੰਦਰ ਸਿੰਘ ਡਾਲਾ , ਕੁਲਦੀਪ ਸਿੰਘ ਸੰਗੋਵਾਲ, ਮੰਗਲ ਸਿੰਘ ਸੰਗੋਵਾਲ, ਸੁਖਦੇਵ ਸਿੰਘ ਕਮਰਾਏ, ਰਾਜਾ ਲਾਲ ਡਾਲਾ, ਸੰਜੇ ਕੁਮਾਰ ਭੁਲੱਥ, ਸੋਹਨ ਸਿੰਘ ਬਜਾਜ, ਸਰਬਜੀਤ ਸਿੰਘ ਭੁਲੱਥ, ਸੁਖਜੀਤ ਸਿੰਘ ਡਾਲਾ, ਹਰਪਾਲ ਸਿੰਘ ਰਾਣਾ, ਭੁੱਲਾ ਰਾਏ, ਰਾਜਬੀਰ, ਕੱਲੂ, ਓਮ ਪ੍ਰਕਾਸ਼, ਅਜੀਤ, ਸੀਤਾ ਰਾਮ, ਰਾਮ ਸਿੰਘ, ਵਿਜੇਪਾਲ, ਪ੍ਰੀਤਮ ਸਿੰਘ, ਸੋਨੂ, ਓਮਪਾਲ ਤੇ ਹੋਰ ਹਾਜ਼ਰ ਸਨ |