23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜੀਸਸ ਕਲੱਬ ਰਾਜਪੁਰ ਵਲੋਂ ਮਸੀਹੀ ਸੰਮੇਲਨ ਅੱਜ: ਬਲਦੇਵ ਰਾਜ ਸਾਹਨੀ ਰਾਜਪੁਰ

ਅਜੀਤ ਡੈਸਕ 20-05-2026
ਭੁਲੱਥ, 19 ਮਈ (ਮੇਹਰ ਚੰਦ ਸਿੱਧੂ)-ਇੱਥੇ ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਜਾਣਕਾਰੀ ਦਿੰਦਿਆਂ ਬਲਦੇਵ ਰਾਜ ਸਾਹਨੀ ਰਾਜਪੁਰ ਨੇ ਦੱਸਿਆ ਕਿ ਜੀਸਸ ਕਲੱਬ ਰਾਜਪੁਰ ਵੱਲੋਂ ਮਸੀਹ ਸੰਮੇਲਨ ਅੱਜ 20 ਮਈ ਦਿਨ ਬੁੱਧਵਾਰ ਸ਼ਾਮ ਨੂੰ ਰਾਜਪੁਰ ਵਿਖੇ ਅੰਕੁਰ ਨਰੂਲਾ ਮਨਿਸਟਰੀ ਨਡਾਲਾ ਬਰਾਂਚ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਮਸੀਹੀ ਸੰਮੇਲਨ ਦੌਰਾਨ ਕਮਿਊਨਿਟੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਗੌਰਵ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੇ | ਹੋਰਨਾਂ ਤੋਂ ਇਲਾਵਾ ਮਸੀਹੀ ਪ੍ਰਚਾਰਕ ਬਿਸ਼ਪ ਬੱਗਾ ਹੰਸ, ਪਾਸਟਰ ਐਰਿਕ ਦੀਵਾਨ, ਵਰਸ਼ਿਪ ਸਾਹਿਲ ਗਿੱਲ, ਵਰਸ਼ਿਪ ਥੋਮਸ ਕੋਹਲੀ, ਵਰਸ਼ਿਪ ਪਤਰਸ ਵਾਲੀਆ ਪਵਿੱਤਰ ਬਾਈਬਲ ਵਿੱਚੋਂ ਵਚਨ ਸੁਣਾ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ | ਸੰਮੇਲਨ ਦੌਰਾਨ ਮੁੱਖ ਮਹਿਮਾਨ ਤੌਰ 'ਤੇ ਰਾਜਵਿੰਦਰ ਜੈਦ ਯੂਥ ਪ੍ਰਧਾਨ ਓਪਨ ਡੋਰ ਚਰਚ ਖੋਜੇਵਾਲ ਸ਼ਿਰਕਤ ਕਰਨਗੇ | ਇਸ ਮੌਕੇ ਇਮਾਨੀਅਲ ਮਾਨ ਤੇ ਸੁਰਿੰਦਰ ਮਸੀਹ ਖੋਸਲਾ ਆਏ ਹੋਏ ਮਸੀਹੀ ਸੰਤਾਂ ਤੇ ਸਮੂਹ ਸੰਗਤਾਂ ਦਾ ਇਸਤਕਬਾਲ ਕਰਨਗੇ |

ਪਿਛਲੀ ਖ਼ਬਰ ਰਣਜੀਤ ਸਿੰਘ ਖੁਰਾਣਾ ਨੇ ਬੂਥ ਕਮੇਟੀਆਂ ਦੇ ਗਠਨ ਲਈ ਜ਼ੋਨ 4, ਸਰਕਲ ਸਤਨਾਮਪੁਰਾ ਦੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਭੁਲੱਥ ਤੋਂ ਪੰਜਾਬ ਏਟਕ ਦੇ ਸਾਥੀ ਮੋਹਾਲੀ ਵਿਖੇ ਹੋ ਰਹੀ ਵਿਸ਼ਾਲ ਰੋਸ ਰੈਲੀ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।