ਫਗਵਾੜਾ, 19 ਮਈ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਫਗਵਾੜਾ ਵਿਧਾਨਸਭਾ ਹਲਕਾ (ਸ਼ਹਿਰੀ) ਇੰਚਾਰਜ ਰਣਜੀਤ ਸਿੰਘ ਖੁਰਾਣਾ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਿਕ ਬੂਥ ਪੱਧਰ 'ਤੇ ਕਮੇਟੀਆਂ ਦਾ ਗਠਨ ਕਰਨ ਸਬੰਧੀ ਵਿਚਾਰ ਵਟਾਂਦਰੇ ਲਈ ਸ਼ਹਿਰ ਦੇ ਸਰਕਲ ਸਤਨਾਮਪੁਰਾ, ਜ਼ੋਨ 4 ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ | ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਖੁਰਾਣਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ 'ਚ 28 ਬੂਥਾਂ ਦੀਆਂ ਕਮੇਟੀਆਂ ਦੇ ਗਠਨ ਸਬੰਧੀ ਵਿਚਾਰਾਂ ਹੋਈਆਂ ਹਨ | ਜਿਹਨਾਂ ਵਿੱਚ ਵਾਰਡ ਪ੍ਰਧਾਨ, ਐਸ.ਸੀ. ਵਿੰਗ , ਬੀ.ਸੀ. ਵਿੰਗ, ਇੰਡਸਟਰੀ ਵਿੰਗ, ਵਪਾਰ ਵਿੰਗ, ਯੂਥ ਵਿੰਗ ਅਤੇ ਇਸਤਰੀ ਵਿੰਗ ਦੇ ਮੈਂਬਰ ਸ਼ਾਮਲ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਜ਼ੋਨ ਨੰਬਰ 4 ਅਧੀਨ ਆਉਂਦੇ ਵਾਰਡਾਂ ਵਿੱਚ ਬੂਥ ਕਮੇਟੀਆਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਬਾਕੀ ਰਹਿੰਦੇ ਤਿੰਨ ਜ਼ੋਨਾਂ ਦੀਆਂ ਮੀਟਿੰਗਾਂ ਵੀ ਜਲਦ ਆਯੋਜਿਤ ਕੀਤੀਆਂ ਜਾਣਗੀਆਂ | ਬੂਥ ਕਮੇਟੀਆਂ ਦੇ ਗਠਨ ਦੀ ਪ੍ਰਕਿ੍ਆ ਪੂਰੀ ਹੋਣ 'ਤੇ ਲਿਸਟਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪੀਆਂ ਜਾਣਗੀਆਂ | ਇਸ ਦੌਰਾਨ ਜਸਵੀਰ ਸਿੰਘ ਕੈਲੇ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਅਤੇ ਮੁਖ਼ਤਿਆਰ ਸਿੰਘ ਨੂੰ ਜਰਨਲ ਸਕੱਤਰ ਬਣਾਇਆ ਗਿਆ ਤੇ ਸਿਰੋਪੇ ਪਾ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਅਕਾਲੀ ਕੌਂਸਲਰ ਪਿ੍ਤਪਾਲ ਸਿੰਘ ਮੰਗਾ, ਹਰਵਿੰਦਰ ਸਿੰਘ, ਸਾਬਕਾ ਕੌਂਸਲਰ ਬੀਬੀ ਸਰਬਜੀਤ ਕੌਰ, ਸੁਖਵਿੰਦਰ ਸਿੰਘ ਕੰਬੋਜ, ਦਵਿੰਦਰ ਸਿੰਘ (ਅਜੀਤ ਸਟੂਡੀਓ), ਬਹਾਦਰ ਸਿੰਘ ਸੰਗਤਪੁਰ, ਜੋਗਿੰਦਰ ਸਿੰਘ ਜਗਦੇਵ, ਰਣਜੀਤ ਸਿੰਘ, ਸਰਬਜੀਤ ਸਿੰਘ ਕਾਕਾ ਪ੍ਰਧਾਨ, ਨਿਰਵੈਰ ਸਿੰਘ, ਗਿਆਨ ਸਿੰਘ ਚਾਨਾ, ਨਰਿੰਦਰ ਸਿੰਘ ਗੋਲਡੀ, ਰੋਹਿਤਪਾਲ , ਹਰਦੀਪ ਸਿੰਘ ਭੰਮਰਾ, ਰਵਨੀਤ ਸਿੰਘ ਭੰਮਰਾ, ਅਵਤਾਰ ਚੰਦ, ਜਸਵਿੰਦਰ ਸਿੰਘ ਭਗਤਪੁਰਾ, ਗੁਰਵਿੰਦਰ ਸਿੰਘ, ਆਸੂ ਛਾਬੜਾ, ਅਵਤਾਰ ਸਿੰਘ ਪੰਮਾ, ਮੁਖ਼ਤਿਆਰ ਸਿੰਘ, ਇੰਦਰਪਾਲ, ਰਾਜਵਿੰਦਰ ਸਿੰਘ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ |