ਨਡਾਲਾ, 19 ਮਈ (ਰਘਬਿੰਦਰ ਸਿੰਘ)-ਗੌਰਵ ਤੂਰਾ ਐਸਐਸਪੀ ਕਪੂਰਥਲਾ ਵੱਲੋਂ ਕਸਬਾ ਨਡਾਲਾ ਵਿਖੇ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨਾਲ ਮੁਸ਼ਕਲਾਂ ਸੰਬੰਧੀ ਇੱਕ ਵਿਸ਼ੇਸ਼ ਮਿਲਣੀ ਕੀਤੀ ਗਈ | ਇਸ ਮੌਕੇ ਵਪਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਐਸਐਸਪੀ ਦੇ ਧਿਆਨ ਵਿੱਚ ਲਿਆਂਦੀਆਂ |ਮਿਲਣੀ ਦੌਰਾਨ ਐਂਟੀ ਕਰੱਪਸ਼ਨ ਆਫ਼ ਇੰਡੀਆ ਐਸੋਸੀਏਸ਼ਨ ਵੱਲੋਂ ਗੌਰਵ ਪੂਰਾ ਦਾਸ ਨੇ ਐਸਐਸਪੀ ਦਾ ਗੁਲਦਸਤਾ ਭੇਟ ਕਰਦਿਆਂ ਸਵਾਗਤ ਕੀਤਾ ਤੇ ਨਡਾਲਾ ਚੌਂਕੀ ਅਤੇ ਆਸ-ਪਾਸ ਦੇ ਥਾਣਿਆਂ ਵਿੱਚ ਪੁਲਿਸ ਨਫ਼ਰੀ ਵਧਾਉਣ ਦੀ ਮੰਗ ਰੱਖੀ | ਇਸ ਤੋਂ ਇਲਾਵਾ ਨੋ ਐਂਟਰੀ ਜ਼ੋਨ ਵਿੱਚ ਦਿਨ ਵੇਲੇ ਟਿੱਪਰਾਂ ਅਤੇ ਟਰਾਲਿਆਂ ਦੀ ਆਵਾਜਾਈ 'ਤੇ ਸਖ਼ਤ ਰੋਕ ਲਗਾਉਣ ਦੀ ਮੰਗ ਵੀ ਕੀਤੀ ਗਈ ਤਾਂ ਜੋ ਬਾਜ਼ਾਰ ਵਿੱਚ ਟ੍ਰੈਫਿਕ ਜਾਮ ਅਤੇ ਹਾਦਸਿਆਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ | ਇਸ ਮੌਕੇ ਗੌਰਵ ਤੂਰਾ ਨੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਹਦਾਇਤ ਕੀਤੀ ਕਿ ਨਡਾਲਾ ਚੌਂਕ ਚ ਵਧੀਆ ਕੁਆਲਿਟੀ ਦੇ ਕੈਮਰੇ ਲਗਵਾਏ ਜਾਣ ਤਾਂ ਜੋ ਕ੍ਰਾਈਮ ਗਤੀਵਿਧੀਆਂ ਨੂੰ ਛੇਤੀ ਟਰੇਸ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਵੀ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ |ਐਸਐਸਪੀ ਕਪੂਰਥਲਾ ਨੇ ਇਸ ਤੋਂ ਇਲਾਵਾ ਭੁਲੱਥ ਅਤੇ ਬੇਗੋਵਾਲ ਖੇਤਰਾਂ ਵਿੱਚ ਵੀ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਜਗਤਾਰ ਸਿੰਘ ਹੈਪੀ ਖੱਦਰ,ਐਂਟੀ ਕਰੱਪਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਲਾਡੀ, ਸੰਦੀਪ ਕੁਮਾਰ ਲੈਬ ਵਾਲੇ,ਰਮੇਸ਼ ਕੁਮਾਰ ਆੜ੍ਹਤੀ, ਸਤਪਾਲ ਸਿੱਧੂ, ਜੱਜ ਸੱਚ ਦੇਵਾ, ਜਿੰਮੀ ਅਹੂਜਾ, ਹਰਭਜਨ ਸਿੰਘ ਵਾਲੀਆ,ਲਖਬੀਰ ਸਿੰਘ ਸਾਹੀ, ਗੁਰਪ੍ਰੀਤ ਸਿੰਘ ਗੋਪੀ,ਅਮਿਤ ਕੁਮਾਰ ਐਸ.ਕੇ. , ਜਤਿੰਦਰ ਅਰੋੜਾ ਤੂੰ ਇਲਾਵਾ ਡੀਐਸਪੀ ਭੁਲੱਥ ਗਗਨਦੀਪ ਸਿੰਘ ਭੁੱਲਰ ਥਾਮ ਮੁਖੀ ਸੁਭਾਨਪੁਰ ਹਰਜਿੰਦਰ ਸਿੰਘ ਨਡਾਲਾ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |