11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਇਕ ਮਹੀਨੇ ਤੋਂ ਆਪਣੇ ਪਰਿਵਾਰ ਨੂੰ ਉਡੀਕ ਰਹੀ ਸਿਵਲ ਹਸਪਤਾਲ ਕਪੂਰਥਲਾ 'ਚ ਦਾਖਲ ਅੰਮਿ੍ਤਸਰ ਦੀ 15 ਸਾਲਾ ਬੱਚੀ •ਥਾਣਾ ਢਿਲਵਾਂ ਦੀ ਪੁਲਿਸ ਨੇ ਦਰਿਆ ਬਿਆਸ ਨੇੜਿਓਾ ਬੇਹੋਸ਼ੀ ਦੀ ਹਾਲਤ 'ਚ ਕਰਵਾਇਆ ਸੀ ਦਾਖਲ

ਅਜੀਤ ਡੈਸਕ 23-05-2026
ਕਪੂਰਥਲਾ, 22 ਮਈ (ਅਮਨਜੋਤ ਸਿੰਘ ਵਾਲੀਆ)-ਇਕ ਮਹੀਨਾ ਪਹਿਲਾਂ ਦਰਿਆ ਬਿਆਸ ਨੇੜਿਓ ਬੇਹੋਸ਼ੀ ਦੀ ਹਾਲਤ ਵਿਚ ਮਿਲੀ 15 ਸਾਲਾਂ ਲੜਕੀ ਦੇ ਵਾਰਸਾਂ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗਾ ਹੈ | ਇੱਥੇ ਜ਼ਿਕਰਯੋਗ ਹੈ ਕਿ ਥਾਣਾ ਢਿਲਵਾਂ ਦੀ ਪੁਲਿਸ ਨੇ ਦਰਿਆ ਬਿਆਸ ਨੇੜਿਓ ਬੇਹੋਸ਼ੀ ਦੀ ਹਾਲਤ ਵਿਚ ਪਈ ਇਕ ਲੜਕੀ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਸੀ ਤੇ ਉਕਤ ਲੜਕੀ ਅਜੇ ਤੱਕ ਸਿਵਲ ਹਸਪਤਾਲ ਕਪੂਰਥਲਾ ਵਿਚ ਹੀ ਹੈ ਅਤੇ ਹੁਣ ਤੱਕ ਉਕਤ ਲੜਕੀ ਦੇ ਵਾਰਸਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਹੈ | ਇਸ ਸਬੰਧੀ ਅੱਜ ਜਦੋਂ 'ਅਜੀਤ' ਦੀ ਟੀਮ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਜਾ ਕੇ ਉਕਤ ਲੜਕੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਨਾਂਅ ਸੁਮਨਦੀਪ ਕੌਰ ਹੈ, ਉਸ ਦੇ ਪਿਤਾ ਦਾ ਨਾਂਅ ਜਿੰਦਰ ਸਿੰਘ ਜਿਸ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਤਾ ਦਾ ਨਾਂਅ ਅਮਰਜੀਤ ਕੌਰ | ਉਸ ਨੇ ਦੱਸਿਆ ਕਿ ਉਸ ਦੇ ਤਿੰਨ ਭਰਾ ਕਰਨ, ਦਿਲਬੀਰ ਤੇ ਜੱਸ ਅਤੇ ਉਸ ਦੀ ਦੋ ਭੈਣਾਂ ਹਨ, ਜੋ ਕਿ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮਿ੍ਤਸਰ ਨਾਲ ਸਬੰਧ ਰੱਖਦੀ ਹੈ | ਇਸ ਸਬੰਧੀ ਕੱਥੂ ਨੰਗਲ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਨਾਲ ਸੰਪਰਕ ਕਰਕੇ ਉਸ ਨੂੰ ਉਕਤ ਲੜਕੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਪਿੰਡ ਵਿਚ ਉਕਤ ਲੜਕੀ ਦੇ ਵਾਰਸਾਂ ਬਾਰੇ ਪਤਾ ਕੀਤਾ ਜਾਵੇਗਾ | ਥਾਣਾ ਕੱਥੂ ਨੰਗਲ ਜ਼ਿਲ੍ਹਾ ਅੰਮਿ੍ਤਸਰ ਦੇ ਮੁਨਸ਼ੀ ਮਨਦੀਪ ਸਿੰਘ ਨੂੰ ਵੀ ਉਕਤ ਲੜਕੀ ਦੇ ਵਾਰਸਾਂ ਦੀ ਭਾਲ ਕਰਨ ਲਈ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਕਤ ਲੜਕੀ ਦੇ ਪਰਿਵਾਰ ਨੂੰ ਲੱਭਣ ਵਿਚ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ | ਸਿਵਲ ਹਸਪਤਾਲ ਕਪੂਰਥਲਾ ਦੇ ਐੱਸ.ਐਮ.ਓ. ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸੀ.ਡਬਲਯੂ. ਸੰਸਥਾ ਤੇ ਥਾਣਾ ਢਿਲਵਾਂ ਦੀ ਪੁਲਿਸ ਨੂੰ ਲਿਖ਼ਤੀ ਰੂਪ ਵਿਚ ਇਸ ਪਰਿਵਾਰ ਦੀ ਭਾਲ ਕਰਨ ਵਾਸਤੇ ਕਿਹਾ ਗਿਆ ਹੈ |
ਪਿਛਲੀ ਖ਼ਬਰ ਲੇਖਕਾਂ ਨੇ ਆਰਮੀ ਪਬਲਿਕ ਸਕੂਲਾਂ ਵਿਚ ਸੰਸਕਿ੍ਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਵਾਧੂ ਵਿਸ਼ਾ ਬਣਾਏ ਜਾਣ 'ਤੇ ਕੀਤਾ ਰੋ... ਅਗਲੀ ਖ਼ਬਰ ਲੇਖਕਾਂ ਨੇ ਆਰਮੀ ਪਬਲਿਕ ਸਕੂਲਾਂ ਵਿਚ ਸੰਸਕਿ੍ਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਵਾਧੂ ਵਿਸ਼ਾ ਬਣਾਏ ਜਾਣ 'ਤੇ ਕੀਤਾ ਰੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।