11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਦਿਲਬਾਗ ਸਿੰਘ ਗਿੱਲ ਨੇ ਸੰਤ ਬਾਬਾ ਅਵਤਾਰ ਸਿੰਘ ਪਾਸੋਂ ਲਿਆ ਆਸ਼ੀਰਵਾਦ •ਵਾਰਡ ਨੰਬਰ ਇੱਕ ਵਿੱਚ ਡੋਰ ਟੂ ਡੋਰ ਕੀਤਾ ਚੋਣ ਪ੍ਰਚਾਰ

ਅਜੀਤ ਡੈਸਕ 23-05-2026
ਸੁਲਤਾਨਪੁਰ ਲੋਧੀ, 22 ਮਈ (ਨਰੇਸ਼ ਹੈਪੀ)-ਵਾਰਡ ਨੰਬਰ ਇਕ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੰਦੀਪ ਕੌਰ ਗਿੱਲ ਅਤੇ ਉਨ੍ਹਾਂ ਦੇ ਪਤੀ ਦਿਲਬਾਗ ਸਿੰਘ ਗਿੱਲ ਐਮ ਡੀ ਗਿੱਲ ਆਟੋਮੋਬਾਈਲਜ਼ ਨੇ ਵਾਰਡ ਨੰਬਰ ਇਕ ਦੇ ਅਰਬਨ ਅਸਟੇਟ, ਪੁੱਡਾ ਕਲੋਨੀ, ਗੁਰਦੁਆਰਾ ਸ੍ਰੀ ਬੇਰ ਸਾਹਿਬ ਰੋਡ, ਵੇਈਾ ਇਨਕਲੇਵ, ਗੁਰਦੁਆਰਾ ਸ਼੍ਰੀ ਅੰਤਰਯਾਮਤਾ ਸਾਹਿਬ ਆਦਿ ਵਿਖੇ ਘਰ-ਘਰ ਜਾ ਕੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 26 ਮਈ ਦਿਨ ਮੰਗਲਵਾਰ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪਾ ਕੇ ਉਨ੍ਹਾਂ ਨੂੰ ਜੇਤੂ ਬਣਾਉਣ | ਇਸ ਮੌਕੇ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬੀਆਂ, ਪੰਜਾਬ ਤੇ ਪੰਜਾਬੀਅਤ ਲਈ ਹਮੇਸ਼ਾ ਖੜ੍ਹੀ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ 2027 ਦੀ ਵਿਧਾਨ ਸਭਾ ਚੋਣਾਂ ਉਪਰੰਤ ਪੰਜਾਬ ਅੰਦਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇਗੀ | ਅੰਤ ਵਿੱਚ ਦਿਲਬਾਗ ਸਿੰਘ ਗਿੱਲ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਵਾਰਡ ਦੇ ਵਾਸੀਆਂ ਨਾਲ ਹਰ ਦੁੱਖ ਸੁੱਖ ਵਿੱਚ ਖੜੇ੍ਹ ਰਹਿਣਗੇ | ਇਸ ਮੌਕੇ ਵੋਟਰਾਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਵਾਇਆ | ਇਸ ਤੋਂ ਪਹਿਲਾਂ ਦਿਲਬਾਗ ਸਿੰਘ ਗਿੱਲ ਐਮ ਡੀ ਨੇ ਬਾਬਾ ਬਿਧੀਚੰਦ ਦਲ ਦੇ ਬਾਰਵੇਂ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਪਾਸੋਂ ਆਸ਼ੀਰਵਾਦ ਲਿਆ |
ਪਿਛਲੀ ਖ਼ਬਰ ਸਖ਼ਤ ਗਰਮੀ ਨੂੰ ਦੇਖਦਿਆਂ ਸਕੂਲਾਂ ਵਿਚ ਤੁਰੰਤ ਛੁੱਟੀਆਂ ਕੀਤੀਆਂ ਜਾਣ, ਪ੍ਰਾਈਵੇਟ ਸਕੂਲ ਬੱਸਾਂ ਦੀ ਜਾਂਚ ਹੋਵੇ-ਜਥੇ. ਪ... ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਵਲੋਂ ਨਿਗਮ ਦੀ ਚੋਣ 'ਚ 'ਆਪ' ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਫ਼ੈਸਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।