22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਅੱਜ-ਕੱਲ੍ਹ ਦੀ ਤਣਾਅ ਭਰੀ ਜ਼ਿੰਦਗੀ 'ਚ ਯੋਗ ਸਾਧਨਾ ਰਾਹੀਂ ਮਿਲਦੀ ਹੈ ਮਾਨਸਿਕ ਸ਼ਾਂਤੀ-ਪ੍ਰਦੀਪ ਧੀਮਾਨ rਸ਼੍ਰੀ ਵਿਸ਼ਵਕਰਮਾ ਮੰਦਿਰ ਵਿਖੇ 4 ਰੋਜ਼ਾ ਯੋਗਾ ਕੈਂਪ ਹੋਇਆ ਸਮਾਪਤ <br/>

ਅਜੀਤ ਡੈਸਕ 27-05-2026
ਫਗਵਾੜਾ, 26 ਮਈ (ਹਰਜੋਤ ਸਿੰਘ ਚਾਨਾ)-ਆਰਟ ਆਫ਼ ਲਿਵਿੰਗ ਦੇ ਸੰਸਥਾਪਕ ਤੇ ਵਿਸ਼ਵ ਪ੍ਰਸਿੱਧ ਅਧਿਆਤਮਿਕ ਗੁਰੂ ਸ਼੍ਰੀ ਰਵੀ ਸ਼ੰਕਰ ਦੀ ਪੇ੍ਰਰਨਾ ਸਦਕਾ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਬੰਗਾ ਰੋਡ ਫਗਵਾੜਾ ਵਿਖੇ 4 ਰੋਜ਼ਾ ਵਿਸ਼ੇਸ਼ ਯੋਗਾ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਇਹ ਕੈਂਪ 21 ਮਈ ਤੋਂ 24 ਮਈ ਤੱਕ ਲਗਾਇਆ ਗਿਆ | ਕੈਂਪ ਦੌਰਾਨ ਵੱਡੀ ਗਿਣਤੀ ਵਿਚ ਔਰਤਾਂ, ਨੌਜਵਾਨਾਂ ਤੇ ਬਜ਼ੁਰਗਾਂ ਤੋਂ ਇਲਾਵਾ ਯੋਗ ਸਾਧਕਾਂ ਨੇ ਹਿੱਸਾ ਲੈ ਕੇ ਯੋਗ ਤੇ ਆਤਮਿਕ ਸ਼ਾਂਤੀ ਦੇ ਵਡਮੁੱਲੇ ਗੁਰ ਸਿੱਖੇ | ਕੈਂਪ ਦੌਰਾਨ ਮੁੰਬਈ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਆਰਟ ਆਫ਼ ਲਿਵਿੰਗ ਦੇ ਪ੍ਰਸਿੱਧ ਯੋਗ ਟਰੇਨਰ ਤੇ ਮੁੱਖ ਬੁਲਾਰੇ ਰੋਹਿਤ ਨੇ ਵੱਖ-ਵੱਖ ਸੈਸ਼ਨਾਂ ਰਾਹੀਂ ਸਾਧਕਾਂ ਨੂੰ ਯੋਗ ਕਿਰਿਆਵਾਂ, ਪ੍ਰਾਣਾਯਾਮ ਤੇ ਧਿਆਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਆਪਣੇ ਪ੍ਰਭਾਵਸ਼ਾਲੀ ਤੇ ਸਰਲ ਪ੍ਰਵਚਨਾਂ ਰਾਹੀਂ ਦੱਸਿਆ ਕਿ ਯੋਗ ਮਨੁੱਖੀ ਜੀਵਨ ਨੂੰ ਤਣਾਅ ਮੁਕਤ ਤੇ ਸਿਹਤਮੰਦ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ | ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਤੇ ਮੰਦਿਰ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਕੈਂਪ ਦੀ ਸਮਾਪਤੀ ਮੌਕੇ ਧੀਮਾਨ ਨੇ ਕਿਹਾ ਕਿ ਅੱਜ ਦੇ ਦੌਰ 'ਚ ਹਰ ਵਿਅਕਤੀ ਮਾਨਸਿਕ ਤਣਾਅ ਤੇ ਸਰੀਰਕ ਬਿਮਾਰੀਆਂ ਨਾਲ ਜੂਝ ਰਿਹਾ ਹੈ ਤੇ ਯੋਗ ਇਸ ਦਾ ਕੁਦਰਤੀ ਇਲਾਜ ਹੈ | ਇਸ ਮੌਕੇ ਸਰਪ੍ਰਸਤ ਜਸਪਾਲ ਸਿੰਘ ਲਾਲ, ਸੀਨੀਅਰ ਵਾਈਸ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਜਨਰਲ ਸਕੱਤਰ ਗੁਰਨਾਮ ਸਿੰਘ ਜੂਤਲਾ, ਗੁਰਮੁਖ ਸਿੰਘ ਲਾਲ ਤੇ ਹੋਰ ਮੈਂਬਰ ਵੀ ਹਾਜ਼ਰ ਸਨ |


ਪਿਛਲੀ ਖ਼ਬਰ ਭਾਣੋਕੀ ਰੋਡ 'ਤੇ ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ, ਏ.ਸੀ. ਦਾ ਕੰਪਰੈਸ਼ਰ ਚੋਰੀ ਅਗਲੀ ਖ਼ਬਰ ਅੱਤਵਾਦ ਦਾ ਮੁਕਾਬਲਾ ਏਕਤਾ, ਜਾਗਰੂਕਤਾ ਤੇ ਮਜ਼ਬੂਤ ਇਰਾਦੇ ਨਾਲ ਕੀਤਾ ਜਾ ਸਕਦਾ ਹੈ-ਪ੍ਰੋ. ਅਮਰਜੀਤ rਫੱਤੂਢੀਂਗਾ ਕਾਲਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।