29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭੁਲੱਥ ਤੋਂ ਪਿੰਡ ਭਗਵਾਨਪੁਰ ਵਾਲੀ ਸੜਕ ਦਾ ਹੋਇਆ ਨਵੀਨੀਕਰਨ

ਅਜੀਤ ਡੈਸਕ 29-05-2026
ਭੁਲੱਥ, 28 ਮਈ (ਮਨਜੀਤ ਸਿੰਘ ਰਤਨ)-ਮੇਨ ਸੜਕ ਕਰਤਾਰਪੁਰ-ਭੁਲੱਥ ਤੇ ਪਿੰਡ ਭਗਵਾਨਪੁਰ ਨੂੰ ਜਾਂਦੀ ਸੜਕ ਦਾ ਨਵੀਨੀਕਰਨ ਅਤੇ ਮੁਰੰਮਤ ਦਾ ਕੰਮ ਜਾਰੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਕਮਾ ਪੀ.ਡਬਲਯੂ.ਡੀ. ਦੇ ਐੱਸ. ਡੀ. ਓ. ਰਜਿੰਦਰ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਕਸਬਾ ਭੁਲੱਥ ਦੇ ਨਾਲ ਲੱਗਦੇ ਪਿੰਡ ਭਗਵਾਨਪੁਰ ਨੂੰ ਜਾਂਦੀ 1.40 ਕਿੱਲੋਮੀਟਰ ਲੰਬੀ ਸੜਕ ਦਾ ਨਵੀਨੀਕਰਨ ਪੇਂਡੂ ਸੜਕ ਨਿਰਮਾਣ 2025-26 ਤਹਿਤ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਕੰਮ 'ਤੇ ਕਰੀਬ 24.37 ਲੱਖ ਰੁਪਏ ਦੀ ਲਾਗਤ ਆਈ ਹੈ | ਹਾਲਾਂਕਿ ਸੜਕ ਦਾ ਕੰਮ ਅਜੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ, ਪਰ ਬਾਕੀ ਰਹਿੰਦਾ ਕੰਮ ਵੀ ਜਲਦ ਪੂਰਾ ਹੋ ਜਾਵੇਗਾ | ਜ਼ਿਕਰਯੋਗ ਹੈ ਕਿ ਪਿੰਡ ਭਗਵਾਨਪੁਰ ਦੀ ਇਸ ਸੜਕ 'ਤੇ ਦਾਣਾ ਮੰਡੀ ਸਥਿਤ ਹੋਣ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ | ਪਿਛਲੇ ਕਾਫ਼ੀ ਸਮੇਂ ਤੋਂ ਸੜਕ ਖਸਤਾਹਾਲ ਹੋਣ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਤੋਂ ਬਾਅਦ ਹੁਣ ਸੜਕ ਦੀ ਮੁਰੰਮਤ ਅਤੇ ਨਵੀਨੀਕਰਨ ਕਰਵਾਇਆ ਗਿਆ ਹੈ |
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਵਿਅਕਤੀ ਦੀ ਗਰਮੀ ਨਾਲ ਮੌਤ ਅਗਲੀ ਖ਼ਬਰ ਕਾਂਗਰਸ ਉਮੀਦਵਾਰ ਨੇ ਕੀਤੀ ਵਿਰਸਾ ਵਿਹਾਰ 'ਚ ਬਿਜਲੀ ਬੰਦ ਰਹਿਣ ਦੇ ਮਾਮਲੇ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।