29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮੋਟਰਸਾਈਕਲ ਸਵਾਰ ਵਿਅਕਤੀ ਦੀ ਗਰਮੀ ਨਾਲ ਮੌਤ

ਅਜੀਤ ਡੈਸਕ 29-05-2026
ਢਿਲਵਾਂ, 28 ਮਈ (ਗੋਬਿੰਦ ਸੁਖੀਜਾ)-ਦੁਪਹਿਰ ਸਮੇਂ ਢਿਲਵਾਂ ਤੋਂ ਬਿਆਸ ਜਾਂਦਿਆਂ ਜੀ.ਟੀ. ਰੋਡ 'ਤੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਗਰਮੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਸੁਖਦੇਵ ਸਿੰਘ ਪੱਡਾ ਏ.ਐਸ.ਆਈ., ਮੂਰਤਾ ਸਿੰਘ ਏ.ਐਸ.ਆਈ. ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਵੇਲੇ ਸੂਚਨਾ ਮਿਲੀ ਸੀ ਕਿ ਢਿਲਵਾਂ ਨੂੰ ਬਿਆਸ ਜਾਂਦਿਆਂ ਰਸਤੇ ਵਿਚ ਇਕ ਵਿਅਕਤੀ ਜੀ.ਟੀ. ਰੋਡ ਨਜ਼ਦੀਕ ਪਿਆ ਹੈ | ਸੂਚਨਾ ਮਿਲਦੇ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਤੁਰੰਤ ਹੀ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ | ਏ.ਐਸ.ਆਈ. ਮੂਰਤਾ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਮੌਤ ਜ਼ਿਆਦਾ ਗਰਮੀ ਕਾਰਨ ਹਾਰਟ ਅਟੈਕ ਹੋ ਜਾਣ ਕਾਰਨ ਹੋਈ ਹੈ | ਮਿ੍ਤਕ ਦੀ ਪਹਿਚਾਣ ਜਸਕੀਰਤ ਸਿੰਘ 40 ਸਾਲ ਪੁੱਤਰ ਭੁਪਿੰਦਰ ਸਿੰਘ ਪੱਤੀ ਰਸੂਲਪੁਰ ਮਹਿਤਪੁਰ ਨਕੋਦਰ ਵਜੋਂ ਹੋਈ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਭੈਣ ਹਰਪ੍ਰੀਤ ਕੌਰ ਦੇ ਬਿਆਨਾਂ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਨ ਸਬੰਧੀ ਦਰਜਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਭੁਲੱਥ ਤੋਂ ਪਿੰਡ ਭਗਵਾਨਪੁਰ ਵਾਲੀ ਸੜਕ ਦਾ ਹੋਇਆ ਨਵੀਨੀਕਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।