29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬੀਤੀ ਦੇਰ ਸ਼ਾਮ ਤੋਂ ਸ਼ਹਿਰ ਦੇ ਬਹੁਤੇ ਇਲਾਕਿਆਂ ਦੀ ਬਿਜਲੀ ਸਪਲਾਈ ਰਹੀ ਬੰਦ

ਅਜੀਤ ਡੈਸਕ 29-05-2026
ਕਪੂਰਥਲਾ, 28 ਮਈ (ਸਡਾਨਾ)-ਬੀਤੀ ਸ਼ਾਮ ਔਜਲਾ ਰੋਡ 'ਤੇ ਸਥਿਤ 132ਕੇਵੀ ਸਬ ਸਟੇਸ਼ਨ ਦੇ ਕੁੱਝ ਉਪਕਰਨਾਂ ਨੂੰ ਅੱਗ ਲੱਗਣ ਕਾਰਨ ਸ਼ਹਿਰ ਦੀ 70 ਤੋਂ 80 ਫ਼ੀਸਦੀ ਬਿਜਲੀ ਸਪਲਾਈ ਠੱਪ ਹੋ ਗਈ | ਪਾਵਰਕਾਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਫਾਇਰ ਬਿ੍ਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਤੇ ਨੁਕਸਾਨੇ ਗਏ ਉਪਕਰਨਾਂ ਨੂੰ ਮੁਰੰਮਤ ਕਰਨ ਦਾ ਕੰਮ ਸ਼ੁਰੂ ਕੀਤਾ, ਪਰ ਬੀਤੀ ਰਾਤ ਕੁੱਝ ਇਲਾਕਿਆਂ ਵਿਚ ਕੁੱਝ ਸਮੇਂ ਲਈ ਬਿਜਲੀ ਸਪਲਾਈ ਦੂਸਰੇ ਫੀਡਰਾਂ ਤੋਂ ਟਰਾਂਸਫ਼ਰ ਕਰਕੇ ਪਾਵਰਕਾਮ ਵਲੋਂ ਦਿੱਤੀ ਗਈ, ਪਰ ਬਹੁਤੇ ਇਲਾਕੇ ਪੂਰੀ ਰਾਤ ਅਤੇ ਕਰੀਬ ਅੱਜ ਅੱਧਾ ਦਿਨ ਬਿਜਲੀ ਸਪਲਾਈ ਤੋਂ ਵਾਂਝੇ ਰਹੇ, ਜਿਸ ਕਾਰਨ ਜਿੱਥੇ ਦੁਕਾਨਦਾਰਾਂ ਦਾ ਕਾਫ਼ੀ ਨੁਕਸਾਨ ਹੋਇਆ, ਉੱਥੇ ਪਾਣੀ ਦੇ ਪੰਪ ਬੰਦ ਰਹਿਣ ਕਾਰਨ ਸ਼ਹਿਰ ਦੀ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਕਈ ਇਲਾਕਿਆਂ ਵਿਚ ਟੈਂਕਰਾਂ ਨਾਲ ਪਾਣੀ ਸਪਲਾਈ ਹੋਇਆ ਤੇ ਕਈ ਇਲਾਕੇ ਅਜੇ ਵੀ ਅਜਿਹੇ ਹਨ, ਜਿੱਥੇ ਬਿਜਲੀ ਨਾ ਹੋਣ ਕਾਰਨ ਲੋਕ ਹਨੇਰੇ ਵਿਚ ਹਨ ਤੇ ਪਾਣੀ ਦੀ ਸਪਲਾਈ ਵੀ ਬੰਦ ਹੈ | ਬੀਤੀ ਰਾਤ ਤੋਂ ਹੀ ਬਿਜਲੀ ਬੰਦ ਰਹਿਣ ਕਾਰਨ ਭਾਰੀ ਗਰਮੀ ਦੇ ਚੱਲਦਿਆਂ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਈਦ ਦੀ ਛੁੱਟੀ ਦੇ ਚੱਲਦਿਆਂ ਬੱਚੇ ਵੀ ਗਰਮੀ ਕਾਰਨ ਘਰਾਂ ਵਿਚ ਕਾਫ਼ੀ ਤੰਗ ਨਜ਼ਰ ਆਏ | ਘਰਾਂ ਤੇ ਦੁਕਾਨਾਂ ਵਿਚ ਲੱਗੇ ਬੈਟਰੀ ਇਨਵਰਟਰ ਵੀ ਜਵਾਬ ਦੇ ਗਏ ਤੇ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਰਿਹਾ | ਇਸ ਸਬੰਧੀ ਜਦੋਂ ਐਕਸੀਅਨ ਭਰਤ ਆਨੰਦ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਬਿਜਲੀ ਉਪਕਰਨਾਂ ਵਿਚ ਅੱਗ ਲੱਗਣ ਕਾਰਨ 70 ਤੋਂ 80 ਫ਼ੀਸਦੀ ਇਲਾਕੇ ਦੀ ਬਿਜਲੀ ਬੰਦ ਹੋ ਗਈ ਸੀ, ਜਿਸ ਵਿਚੋਂ ਕੁੱਝ ਇਲਾਕੇ ਦੇਰ ਰਾਤ ਅਤੇ ਕੁੱਝ ਇਲਾਕੇ ਅੱਜ ਦੁਪਹਿਰ ਤੱਕ ਚਾਲੂ ਕੀਤੇ ਗਏ, ਪਰ ਅਜੇ ਵੀ ਕਰੀਬ 30 ਫ਼ੀਸਦੀ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੈ | ਉਨ੍ਹਾਂ ਦੱਸਿਆ ਕਿ ਜਿਹੜੇ ਅੱਗ ਲੱਗਣ ਕਾਰਨ ਉਪਕਰਨ ਖ਼ਰਾਬ ਹੋਏ ਸਨ, ਉਹ ਨਵੇਂ ਉਪਕਰਨ ਪਾਵਰਕਾਮ ਪਾਸ ਪਹੁੰਚ ਚੁੱਕੇ ਹਨ ਤੇ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਬਦਲਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਦੇਰ ਰਾਤ ਜਾਂ ਸਵੇਰੇ ਤੜਕਸਾਰ ਸਾਰੀ ਬਿਜਲੀ ਸਪਲਾਈ ਸੁਚਾਰੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸੇਵਾ ਕੇਂਦਰਾਂ ਦੇ ਮੁਲਾਜ਼ਮ ਅੱਜ ਅਣਮਿਥੇ ਸਮੇਂ ਦੀ ਹੜਤਾਲ ਕਰਕੇ ਸੇਵਾ ਕੇਂਦਰ ਦਾ ਕੰਮ ਠੱਪ ਕਰਨਗੇ ਅਗਲੀ ਖ਼ਬਰ ਫਗਵਾੜਾ 'ਚ ਦੋ ਮਾਸੂਮ ਬੱਚੀਆਂ ਨਾਲ ਵਿਅਕਤੀ ਵਲੋਂ ਅਸ਼ਲੀਲ ਹਰਕਤਾਂ, ਪੁਲਿਸ ਵੱਲੋਂ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।