ਫਗਵਾੜਾ, 4 ਜੂਨ (ਹਰਜੋਤ ਸਿੰਘ ਚਾਨਾ)-ਪਿੰਡ ਪਲਾਹੀ ਲਾਗੇ ਫ਼ੋਨ ਸੁਣ ਰਹੇ ਇੱਕ ਮੋਟਰਸਾਈਕਲ ਸਵਾਰ ਦੀ ਕੁੱਟਮਾਰ ਕਰਕੇ ਉਸ ਦਾ ਮੋਬਾਈਲ ਤੇ ਪਰਸ ਖੋਹ ਕੇ ਲੈ ਜਾਣ ਵਾਲੇ ਦੋ ਨੌਜਵਾਨਾਂ ਨੂੰ ਸਦਰ ਪੁਲਿਸ ਨੇ ਗਿ੍ਫ਼ਤਾਰ ਕਰਕੇ ਇਨ੍ਹਾਂ ਖ਼ਿਲਾਫ਼ ਧਾਰਾ 304 ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ | ਐੱਸ.ਪੀ. ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤ ਕਰਤਾ ਹਰਮਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਨੇੜੇ ਗੁਰਦੁਆਰਾ ਬਾਬਾ ਟੇਕ ਸਿੰਘ ਰਾਮਗੜ੍ਹ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਸੀ ਕਿ ਉਹ ਆਪਣੇ ਪਿੰਡ ਪਲਾਹੀ ਘਰ ਤੋਂ ਪੈਟਰੋਲ ਪੰਪ ਤੇ ਤੇਲ ਪਵਾਉਣ ਲਈ ਜਾ ਰਿਹਾ ਸੀ ਤਾਂ ਸਾਡੇ ਪਿੰਡ ਦੀ ਛੋਟੀ ਗਰਾੳਾੂਡ ਪਾਸ ਪੁੱਜਾ ਤਾਂ ਉਸ ਨੰੂ ਫ਼ੋਨ ਆ ਗਿਆ ਤੇ ਜਦੋਂ ਉਹ ਗੱਲ ਕਰ ਰਿਹਾ ਸੀ ਤਾਂ ਅੱਗੇ ਤੋਂ ਤਿੰਨ ਨੌਜਵਾਨ ਆਏ ਜਿਨ੍ਹਾਂ 'ਚੋਂ ਇੱਕ ਲੜਕੇ ਨੇ ਉੱਤਰਦਿਆਂ ਹੀ ਉਸ ਦਾ ਫ਼ੋਨ ਖੋਹ ਲਿਆ ਤੇ ਉਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਉਹ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਿਆ ਤਾਂ ਇਹ ਤਿੰਨੋਂ ਜਣੇ ਉਸ ਦਾ ਮੋਬਾਈਲ, ਪਰਸ ਲੈ ਕੇ ਫ਼ਰਾਰ ਹੋ ਗਏ | ਜਿਸ ਸਬੰਧ 'ਚ ਪੁਲਿਸ ਨੇ ਜਤਿੰਦਰ ਕੁਮਾਰ ਉਰਫ਼ ਸੰਨੀ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਸਪਰੋੜ, ਸੰਦੀਪ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਡੱਡਲ ਮੁਹੱਲਾ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਇਨ੍ਹਾਂ ਦਾ ਇੱਕ ਸਾਥੀ ਅਜੇ ਫ਼ਰਾਰ ਹੈ |