19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਾਬਕਾ ਚੇਅਰਮੈਨ ਤੇਜਵੰਤ ਸਿੰਘ ਦੀ ਪਤਨੀ ਗੁਰਜੀਤ ਕੌਰ ਸੁਲਤਾਨਪੁਰ ਲੋਧੀ ਵਿਚੋਂ ਸਭ ਤੋਂ ਵੱਧ ਵੋਟਾਂ ਦੀ ਲੀਡ ਨਾਲ ਜੇਤੂ ਰਹੇ <br/>

ਅਜੀਤ ਡੈਸਕ 05-06-2026
ਸੁਲਤਾਨਪੁਰ ਲੋਧੀ, 4 ਜੂਨ (ਨਰੇਸ਼ ਹੈਪੀ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ 5 ਵਾਰ ਕੌਂਸਲਰ ਦੀ ਚੋਣ ਜਿੱਤ ਕੇ ਗੁਰੂ ਨਗਰੀ ਦੀਆਂ ਸਮੂਹ ਸੰਗਤਾਂ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਤੇਜਵੰਤ ਸਿੰਘ ਦੇ ਪਰਿਵਾਰ ਦੀ ਸੇਵਾ ਭਾਵਨਾ ਸਦਕਾ ਤੇਜਵੰਤ ਸਿੰਘ ਦੀ ਧਰਮ ਪਤਨੀ ਗੁਰਜੀਤ ਕੌਰ ਨੇ ਸੁਲਤਾਨਪੁਰ ਲੋਧੀ ਵਿਚੋਂ ਸਭ ਤੋਂ ਵੱਧ 400 ਵੋਟਾਂ ਦੀ ਵੱਡੀ ਲੀਡ ਨਾਲ ਦੂਜੀ ਵਾਰ ਚੋਣ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ | ਦੱਸਣਯੋਗ ਹੈ ਕਿ ਚੇਅਰਮੈਨ ਤੇਜਵੰਤ ਸਿੰਘ ਸ਼ਹਿਰ ਦੀਆਂ ਸੰਗਤਾਂ ਦੇ ਪਿਆਰ ਸਦਕਾ ਪੰਜ ਵਾਰ 'ਆਪ' ਕੌਂਸਲਰ ਦੀ ਚੋਣ ਬੜੀ ਸ਼ਾਨ ਨਾਲ ਜਿੱਤ ਕੇ ਸੇਵਾ ਕਰਦੇ ਆ ਰਹੇ ਹਨ ਤੇ ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਦੋ ਵਾਰ ਐਮ.ਸੀ. ਦੀ ਚੋਣ ਜਿੱਤ ਚੁੱਕੀ ਹੈ, ਜਿਸ ਸਦਕਾ ਇਸ ਪਰਿਵਾਰ ਨੂੰ ਸ਼ਹਿਰ ਦੇ ਵੋਟਰਾਂ ਵੱਲੋਂ ਦਿੱਤੇ ਗਏ ਬੇਮਿਸਾਲ ਸਤਿਕਾਰ ਸਦਕਾ ਇਸ ਪਰਿਵਾਰ ਦੀ ਐਮ.ਸੀ. ਚੋਣਾਂ ਤੇ ਸੱਤਵੀਂ ਜਿੱਤ ਹੈ | ਇਸ ਵਾਰ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 5 ਤੋਂ ਉਨ੍ਹਾਂ ਆਪਣੀ ਧਰਮ ਪਤਨੀ ਕੌਂਸਲਰ ਗੁਰਜੀਤ ਕੌਰ ਨੇ ਚੋਣ ਲੜ ਕੇ 400 ਵੋਟਾਂ ਦੀ ਵੱਡੀ ਲੀਡ ਹਾਸਿਲ ਕੀਤੀ | ਤੇਜਵੰਤ ਸਿੰਘ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਤਿੰਨ ਵਾਰੀ ਮੀਤ ਪ੍ਰਧਾਨ ਵੱਜੋ ਵੀ ਸ਼ਹਿਰ ਦੇ ਵਿਕਾਸ ਲਈ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ | ਇਕ ਵਾਰ ਨਗਰ ਕੌਂਸਲ ਦੇ ਆਫੀਸ਼ੀਟਿੰਗ ਪ੍ਰਧਾਨ ਵੀ ਰਹਿ ਚੁੱਕੇ ਹਨ | ਕੌਂਸਲਰ ਗੁਰਜੀਤ ਕੌਰ ਤੇ ਬੈਂਕ ਮੈਨੇਜਰ ਅਰਸ਼ਜੋਤ ਸਿੰਘ ਨੇ ਅੱਜ ਆਪਣੇ ਸਾਥੀਆਂ ਸਮੇਤ ਵਾਰਡ ਨੰਬਰ 5 ਦਾ ਦੌਰਾ ਕੀਤਾ ਤੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਛੋਟੇ ਮੋਟੇ ਝਗੜੇ ਥਾਣੇ ਲਿਜਾਣ ਦੀ ਬਿਜਾਏ ਘਰਾਂ ਵਿਚ ਭਾਈਚਾਰੇ ਵਿਚ ਬੈਠ ਕੇ ਆਪਸੀ ਰਾਜ਼ੀਨਾਮੇ ਕੀਤੇ ਜਾਣ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਆਪਣੇ ਵਾਰਡ ਦੇ ਵਿਕਾਸ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ |

ਪਿਛਲੀ ਖ਼ਬਰ ਨੌਜਵਾਨ ਨਾਲ ਹੱਥੋਪਾਈ ਕਰਕੇ ਮੋਬਾਈਲ ਤੇ ਪਰਸ ਖੋਹ ਕੇ ਲੈ ਜਾਣ ਵਾਲੇ ਦੋ ਗਿ੍ਫ਼ਤਾਰ <br/> ਅਗਲੀ ਖ਼ਬਰ ਮੋਰਿਸ ਮਸਜਿਦ ਵਿਚ ਮੁਲਾਜ਼ਮਾਂ ਦੀ ਘਾਟ ਦੇ ਮਾਮਲੇ ਨੂੰ ਲੈ ਕੇ ਮੁਸਲਿਮ ਭਾਈਚਾਰੇ ਦਾ ਵਫ਼ਦ ਡੀ.ਸੀ. ਨੂੰ ਮਿਲਿਆ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।