18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਹਿੰਦੂ ਕੰਨਿਆ ਕਾਲਜ ਵਿਚ ਵਿਦਿਆਰਥਣਾਂ ਲਈ ਆਰੀ ਵਰਕ ਤੇ ਹੇਅਰ ਸਟਾਈਲ ਕੋਰਸ ਦੀ ਸ਼ੁਰੂਆਤ <br/>

ਅਜੀਤ ਡੈਸਕ 05-06-2026
ਕਪੂਰਥਲਾ, 4 ਜੂਨ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਕਰਵਾਏ ਜਾ ਰਹੇ ਆਰੀ ਵਰਕ ਤੇ ਹੇਅਰ ਸਟਾਇਲ ਕੋਰਸ ਦੀ ਸ਼ੁਰੂਆਤ ਕੀਤੀ ਗਈ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਕੁਲਵਿੰਦਰ ਕੌਰ, ਸਾਰਿਕਾ ਕਾਂਡਾ, ਸੁਪਿ੍ਆ ਸ਼ਰਮਾ ਤੇ ਉਨ੍ਹਾਂ ਦੀ ਟੀਮ ਵਲੋਂ ਵਿਦਿਆਰਥਣਾਂ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਕੁੱਝ ਨਵਾਂ ਸਿਖਾਉਣ ਦੇ ਮਨੋਰਥ ਨਾਲ ਇਨ੍ਹਾਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਕੋਰਸ ਦੌਰਾਨ ਵਿਦਿਆਰਥਣਾਂ ਨੂੰ ਆਰੀ ਵਰਕ ਦੀਆਂ ਵੱਖ-ਵੱਖ ਤਕਨੀਕਾਂ, ਜਿਨ੍ਹਾਂ ਵਿਚ ਸ਼ੀਸ਼ੇ ਤੇ ਮਣਕੇ ਦਾ ਵਰਕ, ਬੁਨਿਆਦੀ ਟਾਂਕੇ, ਸੀਕੁਐਂਸ ਵਰਕ, ਫੈਬਰਿਕ ਐਂਬਲਿਸ਼ਮੈਂਟ ਬਾਰੇ ਸਿਖਲਾਈ ਦਿੱਤੀ ਜਾਵੇਗੀ, ਜਦਕਿ ਕਾਲਜ ਦੇ ਕਾਸਮਾਟੋਲੋਜੀ ਵਿਭਾਗ ਵਲੋਂ ਵਿਦਿਆਰਥਣਾਂ ਨੂੰ ਸਵੈ ਨਿਰਭਰ ਬਣਾਉਣ ਦੇ ਮਨੋਰਥ ਨਾਲ ਹੇਅਰ ਸਟਾਈਿਲੰਗ ਕੋਰਸ ਵੀ ਸ਼ੁਰੂ ਕੀਤਾ ਗਿਆ ਹੈ | ਜਿਸ ਵਿਚ ਵਿਦਿਆਰਥੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ | ਇਸ ਕੋਰਸ ਵਿਚ ਵਿਦਿਆਰਥੀਆਂ ਨੂੰ ਵਾਲਾ ਨੂੰ ਸਿੱਧੇ ਕਰਨ, ਕਰਲ, ਢਿੱਲੇ ਵਾਲਾਂ ਦੀ ਸਟਾਈਿਲੰਗ ਅਤੇ ਕਰੀਪਿੰਗ ਆਦਿ ਬਾਰੇ ਜਾਣੂ ਕਰਵਾਇਆ ਜਾਵੇਗਾ | ਡਾ. ਕੁਲਵਿੰਦਰ ਕੌਰ ਨੇ ਦੱਸਿਆ ਕਿ ਦੋਵੇਂ ਕੋਰਸ ਬਿਨ੍ਹਾਂ ਸ਼ੱਕ ਵਿਦਿਆਰਥਣਾਂ ਦੀ ਪ੍ਰਤਿਭਾ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਵਿਹਲੇ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਵਿਚ ਸਹਾਈ ਸਾਬਿਤ ਹੋਣਗੇ | ਕਾਰਜਕਾਰੀ ਪਿ੍ੰਸੀਪਲ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਦੀ ਰਜਿਸਟਰੇਸ਼ਨ ਚੱਲ ਰਹੀ ਹੈ ਤੇ ਚਾਹਵਾਨ ਲੜਕੀਆਂ ਅਤੇ ਔਰਤਾਂ ਕਾਲਜ ਵਿਚ ਸੰਪਰਕ ਕਰਕੇ ਇਨ੍ਹਾਂ ਕੋਰਸਾਂ ਦੀ ਰਜਿਸਟਰੇਸ਼ਨ ਕਰਵਾ ਸਕਦੀਆਂ ਹਨ |

ਪਿਛਲੀ ਖ਼ਬਰ ਢਾਡੀ ਭਾਈ ਬਲਵੀਰ ਸਿੰਘ ਪਾਰਸ ਦਾ ਕੀਤਾ ਸਨਮਾਨ <br/> ਅਗਲੀ ਖ਼ਬਰ ਪੀ.ਐੱਮ. ਸਵਾਨਿਧੀ ਯੋਜਨਾ ਨਾਲ ਜ਼ਿਲ੍ਹੇ ਵਿਚ ਰੇਹੜੀ ਤੇ ਫੜੀ ਵਾਲੇ ਆਰਥਿਕ ਤੌਰ 'ਤੇ ਮਜ਼ਬੂਤ ਹੋਏ-ਰਣਜੀਤ ਸਿੰਘ ਖੋਜੇਵਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।