ਫਗਵਾੜਾ, 4 ਜੂਨ (ਚਾਨਾ)-ਇੰਟਰਨੈਸ਼ਨਲ ਢਾਡੀ ਗਿਆਨੀ ਪਲਦੀਪ ਸਿੰਘ ਅਠੌਲੀ ਦੇ ਗ੍ਰਹਿ ਵਿਖੇ ਪੁੱਜਣ 'ਤੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਪੰਥਕ ਢਾਡੀ ਭਾਈ ਬਲਵੀਰ ਸਿੰਘ ਪਾਰਸ ਦਾ ਗਿਆਨੀ ਪਲਦੀਪ ਸਿੰਘ ਦੇ ਪਿਤਾ ਗੁਰਬਖਸ਼ ਸਿੰਘ ਅਠੌਲੀ ਤੇ ਪਰਿਵਾਰ ਵਲੋਂ ਨਿੱਘਾ ਸੁਆਗਤ ਕੀਤਾ ਗਿਆ | ਗੁਰਬਖਸ਼ ਸਿੰਘ ਅਠੌਲੀ ਨੇ ਢਾਡੀ ਬਲਵੀਰ ਸਿੰਘ ਪਾਰਸ ਤੇ ਹੋਰਨਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਤਿਕਾਰ ਅਤੇ ਸਨਮਾਨ ਕਰਕੇ ਉਹ ਮਾਣ ਮਹਿਸੂਸ ਕਰਦੇ ਹਨ | ਉਨ੍ਹਾਂ ਕਿਹਾ ਸਿੱਖ ਪੰਥ ਦਾ ਇਤਿਹਾਸ ਮਹਾਨ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ | ਸਿੰਘ ਸੂਰਮਿਆਂ ਦੀਆਂ ਵੀਰ ਗਾਥਾਵਾਂ ਦਾ ਢਾਡੀ ਭਾਈ ਬਲਵੀਰ ਸਿੰਘ ਪਾਰਸ ਦੇ ਜਥੇ ਵਲੋਂ ਬਹੁਤ ਹੀ ਸੁੰਦਰ ਵਰਣਨ ਕੀਤਾ ਜਾਂਦਾ ਹੈ | ਇਸ ਮੌਕੇ ਹਰਦੀਪ ਸਿੰਘ ਘੱਗ, ਮਨਜੀਤ ਕੌਰ, ਸੰਦੀਪ ਕੌਰ, ਅੰਮਿ੍ਤ ਸਿੰਘ, ਮਨਵੀਰ ਸਿੰਘ ਤੇ ਜਪਨੂਰ ਸਿੰਘ ਆਦਿ ਵੀ ਹਾਜ਼ਰ ਸਨ |