18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਤਲਵੰਡੀ ਪੁਰਦਲ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਹੋਈ ਮੀਟਿੰਗ <br/>

ਪਿੰਡ ਤਲਵੰਡੀ ਪੁਰਦਲ ਵਿਖੇ ਹੋਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਦਾ ਦਿ੍ਸ਼ | ਤਸਵੀਰ-ਰਘਬਿੰਦਰ ਸਿੰਘ <br/> 05-06-2026
ਨਡਾਲਾ, 4 ਜੂਨ (ਰਘਬਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਅਤੇ ਜਨਰਲ ਸਕੱਤਰ ਸਰਬਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਤਲਵੰਡੀ ਪੁਰਦਲ ਪਿੰਡ ਵਿਚ ਇੱਕ ਮੀਟਿੰਗ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਨੇ ਕਿਹਾ ਕਿ ਡੀਜ਼ਲ, ਖਾਦ, ਕੀਟਨਾਸ਼ਕ, ਟਰੈਕਟਰ ਸੰਦ ਤੇ ਹੋਰ ਸਪਲਾਈ ਮਹਿੰਗੀ ਹੋ ਗਈ ਹੈ | ਐਮ.ਐਸ.ਪੀ. 'ਤੇ ਡਾ. ਸਵਾਮੀਨਾਥਨ ਰਿਪੋਰਟ ਅਨੁਸਾਰ, ਝੋਨੇ ਦੀ ਕੀਮਤ 4,000 ਪ੍ਰਤੀ ਕੁਇੰਟਲ, ਕਣਕ 4500 ਪ੍ਰਤੀ ਕੁਇੰਟਲ, ਮੱਕੀ 2,500 ਪ੍ਰਤੀ ਕੁਇੰਟਲ ਤੇ ਗੰਨੇ 600 ਪ੍ਰਤੀ ਕੁਇੰਟਲ ਹੋਣੀ ਚਾਹੀਦੀ ਹੈ | ਆਲੂ ਅਤੇ ਹੋਰ ਸਬਜ਼ੀਆਂ ਦੀਆਂ ਕੀਮਤਾਂ ਬਹੁਤ ਘੱਟ ਹਨ | ਭਾਰਤ ਨਾਲ ਲੱਗਦੇ ਦੇਸ਼ਾਂ ਦੀਆਂ ਸਰਹੱਦਾਂ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਕਿਸਾਨ ਵਿਦੇਸ਼ਾਂ ਵਿਚ ਆਪਣੀ ਉਪਜ ਵੇਚ ਕੇ ਚੰਗੀ ਆਮਦਨ ਕਮਾ ਸਕਣ | ਉਦਾਹਰਨ ਵਜੋਂ, ਦੁੱਧ ਦੀ ਕੀਮਤ ਬਹੁਤ ਘੱਟ ਹੈ, ਜਦੋਂ ਕਿ ਮੱਝਾਂ ਅਤੇ ਗਾਵਾਂ ਬਹੁਤ ਜ਼ਿਆਦਾ ਕੀਮਤਾਂ 'ਤੇ ਉਪਲਬਧ ਹਨ | ਮੱਝਾਂ ਦੀ ਕੀਮਤ 2 ਲੱਖ ਅਤੇ ਗਾਵਾਂ 1 ਲੱਖ ਹੈ | ਇਸ ਲਈ ਦੁੱਧ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਤੱਕ ਵਧਾ ਦਿੱਤੀ ਜਾਣੀ ਚਾਹੀਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਦੁਕਾਨਦਾਰ ਮਹਿੰਗੇ ਭਾਅ 'ਤੇ ਫੀਡ ਅਤੇ ਕੈਲਸ਼ੀਅਮ ਸਪਲੀਮੈਂਟ ਵੇਚ ਰਹੇ ਹਨ | ਕਿਸਾਨ ਅਤੇ ਮਜ਼ਦੂਰ ਮਹਿੰਗਾਈ ਦਾ ਖ਼ਮਿਆਜ਼ਾ ਭੁਗਤ ਰਹੇ ਹਨ, ਜਦੋਂ ਕਿ ਬੱਚਿਆਂ ਦੀ ਪੜ੍ਹਾਈ ਵੀ ਮਹਿੰਗੀ ਹੁੰਦੀ ਜਾ ਰਹੀ ਹੈ | ਪ੍ਰਾਈਵੇਟ ਸਕੂਲ ਅਤੇ ਕਾਲਜ ਪ੍ਰਬੰਧਕ ਬੱਚਿਆਂ ਤੋਂ ਜ਼ਿਆਦਾ ਫ਼ੀਸਾਂ ਅਤੇ ਵਰਦੀਆਂ ਵਸੂਲਦੇ ਹਨ | ਸਰਕਾਰ ਨੂੰ ਇਸ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਣਕ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਕੱਲ੍ਹ ਸੁਖਪਾਲ ਸਿੰਘ ਮੰਨਾ ਦੀ ਤਲਵੰਡੀ ਪੁਰਦਲ ਮੰਡੀ ਵਿਚੋਂ 50 ਬੋਰੀਆਂ ਕਣਕ ਚੋਰੀ ਹੋ ਗਈਆਂ | ਖੱਸਣ ਮੰਡੀ ਤੇ ਰਾਮਗੜ੍ਹ ਮੰਡੀਆਂ ਵਿਚੋਂ ਵੀ ਕਣਕ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ | ਇਸ ਲਈ ਸਰਕਾਰ ਨੂੰ ਮੰਡੀਆਂ ਵਿਚ ਪਈ ਕਣਕ ਨੂੰ ਤੁਰੰਤ ਚੁੱਕਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਝੋਨਾ ਲਗਾਉਣ ਤੋਂ ਪਹਿਲਾਂ ਜ਼ਮੀਨ ਵਿਚ ਪਾਣੀ ਛੱਡਦੇ ਹਨ, ਉਨ੍ਹਾਂ ਨੂੰ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਰੋਕਿਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਸਾਨਾਂ ਅਤੇ ਹੋਰਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਅਪੀਲ ਵੀ ਕੀਤੀ, ਕਿਉਂਕਿ ਜ਼ਿਆਦਾ ਰੁੱਖ ਲਗਾਉਣ ਨਾਲ ਨਾ ਸਿਰਫ਼ ਸਾਨੂੰ ਗਰਮੀ ਤੋਂ ਬਚਾਇਆ ਜਾਂਦਾ ਹੈ ਸਗੋਂ ਮੀਂਹ ਵੀ ਵਧਦਾ ਹੈ | ਇਸ ਮੌਕੇ ਸੁਖਪਾਲ ਸਿੰਘ, ਪ੍ਰੀਤਮ ਸਿੰਘ ਚੀਮਾ, ਮਹਿੰਗਾ ਸਿੰਘ, ਜਸਬੀਰ ਸਿੰਘ, ਗੁਰਚਰਨ ਸਿੰਘ, ਸੁੱਚਾ ਸਿੰਘ, ਕਰਮਜੀਤ ਸਿੰਘ, ਜਸਵਿੰਦਰ ਸਿੰਘ, ਕਰਮ ਸਿੰਘ, ਜਗਤਾਰ ਸਿੰਘ, ਸੁੱਖਾ ਸਿੰਘ, ਬਹਾਦਰ ਸਿੰਘ, ਸੂਰਤ ਸਿੰਘ, ਅਮਰੀਕ ਸਿੰਘ, ਚਰਨਜੀਤ ਸਿੰਘ, ਜੋਗਿੰਦਰ ਸਿੰਘ, ਬਲਵੀਰ ਸਿੰਘ, ਸਤਿੰਦਰ ਸਿੰਘ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਚੀਮਾ, ਗੁਰਵਿੰਦਰ ਸਿੰਘ, ਪੂਰਨ ਸਿੰਘ, ਬਲਵੀਰ ਸਿੰਘ ਖੱਸਣ, ਪਿ੍ਤਪਾਲ ਸਿੰਘ, ਹਰਭੇਜ ਸਿੰਘ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਵਲੋਂ ਟੱਕਰ ਮਾਰੇ ਜਾਣ ਕਾਰਨ 17 ਸਾਲਾ ਲੜਕੀ ਦੀ ਮੌਤ <br/> ਅਗਲੀ ਖ਼ਬਰ ਰਾਮਗੜ੍ਹੀਆ ਪੋਲੀਟੈਕਨਿਕ ਕਾਲਜ ਨੇ ਅਕਾਦਮਿਕ ਨਤੀਜਿਆਂ ਤੇ ਪਲੇਸਮੈਂਟ ਵਿਚ ਸ਼ਾਨਦਾਰ ਸਫ਼ਲਤਾ ਕੀਤੀ ਪ੍ਰਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।