17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ 'ਤੇ ਲਿਖੀ ਗਿਆਨੀ ਅਜੀਤ ਸਿੰਘ ਦੀ ਪਲੇਠੀ ਕਿਤਾਬ ਨੂੰ ਕੀਤਾ ਰਿਲੀਜ਼ <br/>

ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ 'ਤੇ ਭਾਈ ਅਜੀਤ ਸਿੰਘ ਵਲੋਂ ਲਿਖੀ ਪੁਸਤਕ ਨੂੰ ਰਿਲੀਜ਼ ਕਰਦੇ ਹੋਏ ਬੀਬੀ ਜਗੀਰ ਕੌਰ ਤੇ ਨਾਲ ਹੋਰ | ਤਸਵੀਰ-ਸੁਖਜਿੰਦਰ ਸਿੰਘ <br/> 05-06-2026
ਬੇਗੋਵਾਲ, 4 ਜੂਨ (ਸੁਖਜਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ 'ਤੇ ਭਾਈ ਅਜੀਤ ਸਿੰਘ ਸਾਬਕਾ ਮੈਨੇਜਰ ਵਲੋਂ ਲਿਖੀ ਕਿਤਾਬ 'ਸਮੁੱਚੀ ਮਾਨਵਤਾ ਦੇ ਮਸੀਹੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ' ਨੂੰ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਵੱਲੋਂ ਰਿਲੀਜ਼ ਕੀਤਾ ਗਿਆ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਈ ਸਾਹਿਬ ਭਾਈ ਅਜੀਤ ਸਿੰਘ ਅਕਬਰਪੁਰ ਵਲੋਂ ਲਿਖੀ ਕਿਤਾਬ ਬਾਬਾ ਜੀ ਦੇ ਜੀਵਨ ਬਾਰੇ ਵਿਸ਼ਾ ਭਰਪੂਰ ਜਾਣਕਾਰੀ ਦਿੰਦੀ ਹੈ | ਇਸ ਮੌਕੇ ਭਾਈ ਅਜੀਤ ਸਿੰਘ ਅਕਬਰਪੁਰ ਸਾਬਕਾ ਮੈਨੇਜਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਿਤਾਬ ਲਿਖਣ ਵਾਸਤੇ ਬਾਬਾ ਜੀ ਦੇ ਇਤਿਹਾਸ ਬਾਰੇ ਡੂੰਘੀ ਖੋਜ ਕਰਕੇ ਇਹ ਕਿਤਾਬ ਨੂੰ ਲਿਖਿਆ ਹੈ | ਉਨ੍ਹਾਂ ਦੱਸਿਆ ਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਕ ਤਖ਼ਤ ਮਲ ਜੀ ਦੇ ਅੰਸ ਬੰਸ ਵਿਚੋਂ ਸਨ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਮਾਨਤਾ ਦੀ ਸੇਵਾ ਲਈ ਲਗਾਇਆ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਾਬਾ ਜੀ ਦੇ ਜੀਵਨ ਤੇ ਇੱਕ ਧਾਰਮਿਕ ਕੈਸੇਟ ਸ਼ਿੰਦਾ ਮੁਲਤਾਨੀ ਵੱਲੋਂ ਗਾਈ ਸੀ ਜਿਸ ਵਿਚ ਉਨ੍ਹਾਂ ਦੇ ਧਾਰਮਿਕ ਗੀਤ ਉਨ੍ਹਾਂ ਵੱਲੋਂ ਲਿਖੇ ਗਏ ਸਨ ਜੋ ਅੱਜ ਵੀ ਸੰਗਤਾਂ ਬਹੁਤ ਪਿਆਰ ਨਾਲ ਸਰਵਣ ਕਰਦੀਆਂ ਹਨ | ਇਸ ਮੌਕੇ ਸਰਬਜੀਤ ਸਿੰਘ ਪੱਪਲ ਮੈਂਬਰ ਬਲਾਕ ਸੰਮਤੀ, ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ, ਜਗਜੀਤ ਸਿੰਘ ਖਾਸਰੀਆ, ਨਰਿੰਦਰਜੀਤ ਸਿੰਘ ਗੁੱਲੂ, ਭਾਈ ਕਿਸ਼ਨ ਸਿੰਘ ਅਕਬਰਪੁਰ, ਨਿਸ਼ਾਨ ਸਿੰਘ, ਬਲਜਿੰਦਰ ਸਿੰਘ ਬੱਬੂ, ਕੁਲਵੰਤ ਸਿੰਘ ਹੁੰਦਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਫੱਕ ਘੁਟਾਲਾ ਵਿਰੋਧੀ ਸੰਘਰਸ਼ ਕਮੇਟੀ ਵਲੋਂ ਐਸ.ਐਚ. ਵਿਰੁੱਧ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਅੰਗਹੀਣ ਵਿਅਕਤੀਆਂ ਤੇ ਸੀਨੀਅਰ ਸਿਟੀਜ਼ਨ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪ੍ਰੀ-ਸਰਵੇ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।