17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਫੱਕ ਘੁਟਾਲਾ ਵਿਰੋਧੀ ਸੰਘਰਸ਼ ਕਮੇਟੀ ਵਲੋਂ ਐਸ.ਐਚ. ਵਿਰੁੱਧ ਰੋਸ ਪ੍ਰਦਰਸ਼ਨ

ਅਜੀਤ ਡੈਸਕ 05-06-2026

ਗੁਰੂਹਰਸਹਾਏ, 4 ਜੂਨ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)-ਫੱਕ ਘੁਟਾਲਾ ਵਿਰੋਧੀ ਸੰਘਰਸ਼ ਕਮੇਟੀ ਵਲੋਂ ਐਸ.ਐਚ.�. ਜਗਦੀਪ ਸਿੰਘ ਦੁਆਰਾ ਕਮੇਟੀ ਆਗੂਆਂ ਨੂੰ ਧਮਕਾਉਣ ਵਿਰੁੱਧ ਅਚਨਚੇਤ ਥਾਣਾ ਗੁਰੂਹਰਸਹਾਏ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸੰਘਰਸ਼ ਕਮੇਟੀ ਦੇ ਆਗੂਆਂ ਜੈਲ ਸਿੰਘ ਚੱਪਾੜਿਕੀ, ਪ੍ਰਵੀਨ ਬਾਜੇ ਕੇ, ਨੌਂਨਿਹਾਲ ਸਿੰਘ, ਕੁਲਦੀਪ ਸਿੰਘ ਮੋਠਾਂ ਵਾਲਾ, ਸਤਨਾਮ ਸਿੰਘ ਕਚੂਰਾ, ਚਰਨਜੀਤ ਸਿੰਘ ਛਾਂਗਾ ਰਾਏ ਅਤੇ ਜਗਜੀਤ ਸਿੰਘ ਖਿੱਪਾਂ ਵਾਲੀ ਨੇ ਕੀਤੀ। ਇਸ ਧਰਨੇ ਬਾਰੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਹਫਤੇ 28 ਮਈ ਨੂੰ ਫੱਕ ਘੁਟਾਲਾ ਵਿਰੋਧੀ ਸੰਘਰਸ਼ ਕਮੇਟੀ ਵਲੋਂ ਫੱਕ ਚੋਰੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਥਾਣੇ ਅੱਗੇ ਧਰਨਾ ਲਗਾਇਆ ਗਿਆ ਸੀ। ਜਿਸ ਸੰਬੰਧੀ ਮੀਟਿੰਗ ਵਿਚ ਉਸ ਵੇਲੇ ਤਾਇਨਾਤ ਐਸ.ਐਚ.�. ਜਗਦੀਪ ਸਿੰਘ ਨੇ ਆਗੂਆਂ ਨੂੰ ਜਲਦੀ ਮਸਲੇ ਦਾ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ ਸੀ, ਪਰ ਕੁਝ ਸਮੇਂ ਬਾਅਦ ਹੀ ਸੰਘਰਸ਼ ਕਮੇਟੀ ਦੇ ਆਗੂ ਕੁਲਦੀਪ ਸਿੰਘ ਮੋਠਾਂ ਵਾਲਾ ਨੂੰ “ ਤੂੰ ਬੋਲਦਾਂ ਬਹੁਤ ਹੈ, ਹਿਸਾਬ ਨਾਲ ਬੋਲਿਆ ਕਰ, ਰਹਿਣਾ ਤੂੰ ਵੀ ਏਥੇ ਹੈ ਅਤੇ ਮੈਂ ਵੀ ਏਥੇ” ਕਹਿ ਕੇ ਸ਼ਰੇਆਮ ਸਿੱਧਾ ਡਰਾਉਣ-ਧਮਕਾਉਣ ਦੀ ਨਿੰਦਣਯੋਗ ਕੋਸ਼ਿਸ਼ ਕੀਤੀ ਗਈ ਅਤੇ ਮੀਟਿੰਗ ਵਿਚ ਕੀਤੇ ਵਾਅਦੇ ਤੋਂ ਵੀ ਅਗਲੇ ਹੀ ਦਿਨ ਮੁਕਰ ਗਿਆ ਸੀ। ਜਿਸ ਦੇ ਰੋਸ ਵਜੋਂ ਅੱਜ ਥਾਣਾ ਗੁਰੂਹਰਸਹਾਏ ਅੱਗੇ ਅਚਨਚੇਤ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਐਸ.ਐਚ.�. ਖਿਲਾਫ ਭੜ੍ਹਾਸ ਕੱਢਦਿਆਂ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਦੀ ਬਜਾਏ ਪੁਲਿਸ ਦੇ ਅਫ਼ਸਰ ਲੋਕਾਂ ਦੇ ਆਗੂਆਂ ਨੂੰ ਸੰਘਰਸ਼ ਕਰਨ ਤੋਂ ਰੋਕਣ ਲਈ ਡਰਾ ਧਮਕਾ ਰਹੇ ਹਨ, ਪਰ ਸ਼ਹੀਦਾਂ ਦੇ ਸੱਚੇ ਵਾਰਿਸ ਅਜਿਹੀਆਂ ਗਿਦੜ੍ਹ ਭਬਕੀਆਂ ਤੋਂ ਕਦੇ ਵੀ ਨਹੀਂ ਡਰਦੇ ਬਲਕਿ ਅਜਿਹੇ ਜਾਲਮ ਅਫਸਰਾਂ ਨੂੰ ਉਹਨਾਂ ਦੀ ਅਸਲੀ ਡਿਊਟੀ ਕਰਵਾਉਣ ਦੀ ਸਮਰੱਥਾ ਰੱਖਦੇ ਹਨ। ਆਗੂਆਂ ਨੇ ਅੱਗੇ ਮੰਗ ਕਰਦਿਆਂ ਕਿਹਾ ਕਿ ਫੱਕ ਚੋਰੀ ਦੇ ਦੋਸ਼ੀਆਂ ਖਿਲਾਫ ਤੁਰੰਤ ਪਰਚਾ ਦਰਜ ਕਰਕੇ ਮਜ਼ਦੂਰਾਂ ਨੂੰ ਉਹਨਾਂ ਦਾ ਬਣਦੇ ਪੈਸੇ ਦਿੱਤੇ ਜਾਣ ਅਤੇ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਤਾਇਨਾਤ ਕਾਰਜਕਾਰੀ ਥਾਣਾ ਮੁੱਖੀ ਵਲੋਂ ਇਕ ਫੌਰੀ ਮੀਟਿੰਗ ਵਿਚ ਮਸਲੇ ਦੇ ਹੱਲ ਦਾ ਵਿਸ਼ਵਾਸ ਦਿਵਾਉਣ ਤੋਂ ਬਾਅਦ ਪੁਤਲਾ ਫੂਕਣ ਦੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ ਇਸ ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ, ਗੁਰਮੀਤ ਸਿੰਘ ਜਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਰੇਸ਼ਮ ਸਿੰਘ ਮਿੱਡਾ, ਰਾਜ ਕੁਮਾਰ ਬਹਾਦਰ ਕੇ, ਨੇ ਪਰਮਿੰਦਰ ਰਹਿਮੇਸ਼ਾਹ, ਗੁਸ਼ਪਿੰਦਰ ਸਿੰਘ, ਮੁਖਤਿਆਰ ਕੌਰ, ਛਿੰਦਰ ਸਰੂਪੇ ਵਾਲਾ ਅਤੇ ਛਿੰਦਰ ਸਵਾਹ ਵਾਲਾ, ਨੇ ਵੀ ਸੰਬੋਧਨ ਕੀਤਾ।

ਪਿਛਲੀ ਖ਼ਬਰ ਬਲਾਕ ਫ਼ਿਰੋਜ਼ਪੁਰ ਦੇ ਮਗਨਰੇਗਾ ਸਟਾਫ਼ ਦੀ ਹੜਤਾਲ ਲਗਾਤਾਰ ਜਾਰੀ ਅਗਲੀ ਖ਼ਬਰ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ 'ਤੇ ਲਿਖੀ ਗਿਆਨੀ ਅਜੀਤ ਸਿੰਘ ਦੀ ਪਲੇਠੀ ਕਿਤਾਬ ਨੂੰ ਕੀਤਾ ਰਿਲੀਜ਼ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।