21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਿੱਧ ਬਾਬਾ ਬਾਲਕ ਨਾਥ ਦਾ 48ਵਾਂ ਸਾਲਾਨਾ ਯਾਤਰਾ ਦਿਓਟ ਸਿੱਧ ਲਈ ਹੋਈ ਰਵਾਨਾ <br/>

ਅਜੀਤ ਡੈਸਕ 06-06-2026
ਸੁਲਤਾਨਪੁਰ ਲੋਧੀ, 5 ਜੂਨ (ਨਰੇਸ਼ ਹੈਪੀ)-ਸ਼੍ਰੀ ਸਿੱਧ ਬਾਬਾ ਬਾਲਕ ਨਾਥ ਯਾਤਰਾ ਪ੍ਰਬੰਧਕ ਕਮੇਟੀ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਮਿੰਟਾ ਧੀਰ ਦੀ ਅਗਵਾਈ ਹੇਠ ਸ਼੍ਰੀ ਦਿਓਟ ਸਿੱਧ ਹਿਮਾਚਲ ਪ੍ਰਦੇਸ਼ ਵਿਖੇ ਬਾਬਾ ਬਾਲਕ ਨਾਥ ਜੀ ਦੇ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਪੌਣਾਹਾਰੀ ਦੇ ਜੈਕਾਰਿਆਂ ਦੀ ਗੂੰਜ ਵਿਚ 48ਵੀਂ ਸਾਲਾਨਾ ਬੱਸ ਯਾਤਰਾ ਨੂੰ ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਸ਼ਤਾਬਗੜ੍ਹ ਰੋਡ ਤੋਂ ਸਰਪ੍ਰਸਤ ਸਮਾਜ ਸੇਵੀ ਲਾਲਾ ਦੌਲਤ ਰਾਮ ਚੁਰਾ ਨੇ ਰਵਾਨਾ ਕੀਤਾ | ਇਸ ਦੌਰਾਨ ਬਾਬਾ ਜੀ ਦੇ ਮੰਦਰ ਦਰਸ਼ਨਾਂ ਲਈ ਭਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ | ਇਸ ਵਾਰ ਜਿੱਥੇ ਬਾਬਾ ਜੀ ਦੇ ਬਹੁਤ ਸਾਰੇ ਸ਼ਰਧਾਲੂ ਬੱਸਾਂ ਵਿਚ ਗਏ ਉੱਥੇ ਹੀ ਵੱਡੀ ਗਿਣਤੀ ਵਿਚ ਭਗਤ ਆਪਣੀਆਂ ਨਿੱਜੀ ਗੱਡੀਆਂ ਵਿਚ ਬਾਬਾ ਜੀ ਦੇ ਦਰਸ਼ਨਾ ਲਈ ਰਵਾਨਾ ਹੋਏ | ਇਸ ਮੌਕੇ ਮੱਥਾ ਟੇਕਣ ਉਪਰੰਤ ਮਹਿਲਾ ਸਕੀਰਤਨ ਮੰਡਲੀ ਵੱਲੋਂ ਸੋਨੀਆ ਧੀਰ, ਰਜਨੀ ਆਦਿ ਨੇ ਬਾਬਾ ਜੀ ਦੀ ਚੌਂਕੀ ਲਗਾਈ | ਪ੍ਰਮੁੱਖ ਕੰਟਰੈਕਟਰ ਹੈੱਪੀ ਛੁਰਾ ਤੇ ਅਮਿਤ ਛੁਰਾ ਨੇ ਬਾਬਾ ਜੀ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤਾਂ ਨੂੰ ਸਨਮਾਨਿਤ ਕੀਤਾ | ਪ੍ਰਧਾਨ ਮਿੰਟਾ ਧੀਰ ਨੇ ਕਿਹਾ ਕਿ 48ਵੀਂ ਯਾਤਰਾ ਹੈ ਜੋ 9 ਜੂਨ ਤੱਕ ਹੋਵੇਗੀ ਜਿਸ ਦੌਰਾਨ ਸੰਗਤਾਂ ਲਈ ਫਰੀ ਲੰਗਰ ਤੇ ਰਹਿਣ ਦੀ ਵਿਵਸਥਾ ਵੀ ਹੋਵੇਗੀ | ਐਤਵਾਰ ਨੂੰ ਬਾਬਾ ਜੀ ਦੀ ਗੁਫਾ ਤੇ ਝੰਡਾ ਤੇ ਰੋਟ ਦਾ ਪ੍ਰਸ਼ਾਦ ਚੜ੍ਹਾਇਆ ਜਾਵੇਗਾ | ਸੋਮਵਾਰ ਨੂੰ ਵਾਪਸੀ ਸਮੇਂ ਭਗਤਾਂ ਨੂੰ ਪੀਰ ਨਿਗਾਹੇ ਜੀ ਦੇ ਵੀ ਦਰਸ਼ਨ ਕਰਵਾਏ ਜਾਣਗੇ | ਇਸ ਮੌਕੇ ਪ੍ਰਧਾਨ ਮਿੰਟਾ ਧੀਰ, ਹਰੀਸ਼ ਪਾਲ ਨਈਅਰ, ਦੀਪਕ ਧੀਰ, ਲਾਲਾ ਦੌਲਤ ਰਾਮ ਛੁਰਾ, ਜੀ ਪੀ ਚੋਪੜਾ, ਹੈਪੀ ਛੁਰਾ, ਸੋਨੂੰ ਛੁਰਾ, ਸੁਨੀਲ ਧੀਰ, ਬੂਟਾ ਰਾਮ, ਵਿਜੇ ਚੱਡਾ, ਕੇਵਲ ਕਿ੍ਸ਼ਨ ਵਧਵਾ, ਸੁਰੇਸ਼ ਧੀਰ, ਲਾਡੀ, ਪ੍ਰਵੇਸ਼ ਕੁਮਾਰ, ਜਤਿਨ ਧੀਰ, ਮੋਨਿਕਾ ਛੁਰਾ, ਵੇਨੂ ਛੁਰਾ, ਪੂਨਮ ਧੀਰ, ਯਤਾਰਥ ਛੁਰਾ, ਹਰਸ਼ ਮਿੱਤਲ, ਕਾਂਤਾ ਧੀਰ, ਸੋਨੀਆ ਧੀਰ, ਪੱਪੂ ਸ਼ਰਮਾ, ਬਵਨ ਧੀਰ, ਰਾਜ ਕੁਮਾਰ, ਪਵਨ ਭਾਗਰਥ, ਅਲਕਾ ਸਹਿਗਲ, ਭਵਿਯਾ, ਵਿਕਾਸ ਚੋਪੜਾ, ਬਾਵਾ ਚੱਡਾ, ਰਾਜਾ ਧੀਰ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ ਮਾਮਲੇ ਵਿਚ ਮੁਲਜ਼ਮਾਂ ਨੂੰ ਜ਼ਮਾਨਤ ਮਿਲਣਾ ਸਰਕਾਰ ਦੀ ਨਾਕਾਮੀ... ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।