19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਬਸਪਾ (ਅ) ਦੇ ਆਗੂ ਤੇ ਵਰਕਰ ਹੁਣ ਤੋਂ ਹੀ ਵਿਧਾਨ ਸਭਾ ਦੀਆਂ ਤਿਆਰੀ ਵਿਚ ਜੁਟ ਜਾਣ-ਮਨੋਜ ਨਾਹਰ • ਟੀ.ਟੀ. ਮਹਾਜਨ ਕਪੂਰਥਲਾ ਹਲਕੇ ਦੇ ਸ਼ਹਿਰੀ ਉਪ ਪ੍ਰਧਾਨ ਬਣੇ

ਅਜੀਤ ਡੈਸਕ 06-06-2026
ਕਪੂਰਥਲਾ, 5 ਜੂਨ (ਵਿ.ਪ੍ਰ.)-ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਪ੍ਰਮੁੱਖ ਆਗੂਆਂ ਦੀ ਇਕ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਕਪੂਰਥਲਾ ਵਿਚ ਹੋਈ | ਜਿਸ ਵਿਚ ਪਾਰਟੀ ਦੇ ਪ੍ਰਧਾਨ ਮਨੋਜ ਕੁਮਾਰ ਨਾਹਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਵਿਚ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨੋਜ ਕੁਮਾਰ ਨਾਹਰ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਹੁਣ ਤੋਂ ਹੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ ਜੁੱਟ ਜਾਣ ਤੇ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਲੋਕ ਬਸਪਾ (ਅ) ਦੀਆਂ ਲੋਕ ਹਿੱਤੂ ਨੀਤੀਆਂ ਨੂੰ ਮੁੱਖ ਰੱਖਦਿਆਂ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ | ਮੀਟਿੰਗ ਵਿਚ ਸਮਾਜ ਸੇਵਕ ਟੀ.ਟੀ. ਮਹਾਜਨ ਨੂੰ ਹਲਕਾ ਕਪੂਰਥਲਾ ਸ਼ਹਿਰੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ | ਟੀ.ਟੀ. ਮਹਾਜਨ ਨੇ ਪਾਰਟੀ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ | ਮੀਟਿੰਗ ਵਿਚ ਬਸਪਾ ਆਗੂ ਰਣਜੀਤ ਲੱਧੜ, ਸੰਦੀਪ ਚੱਢਾ, ਅੰਮਿ੍ਤ ਲਾਲ, ਗੁਰਮੇਲ ਸਿੰਘ, ਸੁਖਦਾਸ ਮਸੀਹ, ਬਲਦੇਵ ਸਿੰਘ ਘੁੱਗਬੇਟ, ਅਮਨ ਕੁਮਾਰ, ਅਰੁਣਾ ਅਤੇ ਪਾਰਟੀ ਦੇ ਹੋਰ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਵਾਰਡ ਨੰਬਰ 6 ਦੀ ਕੌਂਸਲਰ ਜੋਤੀ ਧੀਰ ਵਲੋਂ ਮਾਡਲ ਟਾਊਨ ਵਿਚ ਸਫ਼ਾਈ ਕਾਰਜ ਨਿਰੰਤਰ ਜਾਰੀ ਅਗਲੀ ਖ਼ਬਰ ਜੀਵਨ ਰਕਸ਼ਾ ਪਦਕ ਐਵਾਰਡ 2026 ਲਈ ਯੋਗ ਵਿਅਕਤੀਆਂ ਦੀਆਂ ਸਿਫ਼ਾਰਸ਼ਾਂ ਭੇਜੀਆਂ ਜਾਣ-ਅਕਾਸ਼ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।