19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਾਰਡ ਨੰਬਰ 6 ਦੀ ਕੌਂਸਲਰ ਜੋਤੀ ਧੀਰ ਵਲੋਂ ਮਾਡਲ ਟਾਊਨ ਵਿਚ ਸਫ਼ਾਈ ਕਾਰਜ ਨਿਰੰਤਰ ਜਾਰੀ

ਅਜੀਤ ਡੈਸਕ 06-06-2026
ਕਪੂਰਥਲਾ, 5 ਜੂਨ (ਸਡਾਨਾ)-ਨਗਰ ਨਿਗਮ ਚੋਣਾਂ ਦੌਰਾਨ ਵੱਖ-ਵੱਖ ਵਾਰਡਾਂ ਲਈ ਨਵੇਂ ਚੁਣੇ ਗਏ ਕੌਂਸਲਰ ਆਪਣੇ ਵਾਰਡਾਂ ਪ੍ਰਤੀ ਪਹਿਲਾਂ ਦੀ ਤਰ੍ਹਾਂ ਸਮਰਪਣ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ | ਜਿਸ ਤਹਿਤ ਵਾਰਡ ਨੰਬਰ 6 ਤੋਂ ਦੂਸਰੀ ਵਾਰ ਕੌਂਸਲਰ ਬਣੇ ਜੋਤੀ ਧੀਰ ਤੇ ਉਨ੍ਹਾਂ ਦੇ ਪਤੀ ਡਾ. ਰਾਜੀਵ ਧੀਰ ਵਾਰਡ ਵਾਸੀਆਂ ਦੀ ਸੇਵਾ ਵਿਚ ਨਿਰੰਤਰ ਹਾਜ਼ਰ ਹਨ | ਬੀਤੇ ਤਿੰਨ ਦਿਨਾਂ ਤੋਂ ਉਨ੍ਹਾਂ ਵਲੋਂ ਆਪਣੇ ਵਾਰਡ ਦੇ ਇਲਾਕਾ ਮਾਡਲ ਟਾਊਨ ਵਿਚ ਸਫ਼ਾਈ ਦਾ ਕਾਰਜ ਕਰਵਾਇਆ ਜਾ ਰਿਹਾ ਹੈ | ਜਿਸ ਤਹਿਤ ਸੜਕਾਂ ਦੇ ਬਰਮਾਂ ਦੀ ਸਫ਼ਾਈ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਇਕੱਤਰ ਹੋਏ ਕੂੜੇ ਨੂੰ ਵੀ ਅੱਜ ਜੇ.ਸੀ.ਬੀ. ਦੀ ਮਦਦ ਨਾਲ ਚੁਕਵਾਇਆ ਗਿਆ ਤੇ ਸੜਕਾਂ ਦੀ ਸਫ਼ਾਈ ਕਰਵਾਈ ਗਈ | ਕੌਂਸਲਰ ਜੋਤੀ ਧੀਰ ਤੇ ਡਾ. ਰਾਜੀਵ ਧੀਰ ਨੇ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਵਲੋਂ ਇਹ ਕਾਰਜ ਕਰਵਾਏ ਜਾਂਦੇ ਸਨ ਤੇ ਹੁਣ ਵੀ ਉਹ ਵਾਰਡ ਵਾਸੀ ਲੋਕਾਂ ਦੀ ਭਲਾਈ ਲਈ ਨਿਰੰਤਰ ਕਾਰਜਾਂ ਨੂੰ ਜਾਰੀ ਰੱਖਣਗੇ | ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਇਕ ਕਮੇਟੀ ਬਣਾਉਣ ਦੀ ਵੀ ਯੋਜਨਾ ਹੈ, ਜਿਸ ਤਹਿਤ ਉਹ ਕੌਂਸਲ ਤੋਂ ਮਿਲਣ ਵਾਲਾ ਮਾਣ ਭੱਤਾ ਵੀ ਵਾਰਡ ਦੇ ਵਿਕਾਸ ਲਈ ਹੀ ਖ਼ਰਚ ਕਰਨਗੇ | ਵਾਰਡ ਦੇ ਵਸਨੀਕਾਂ ਵਲੋਂ ਕੌਂਸਲਰ ਜੋਤੀ ਧੀਰ ਤੇ ਡਾ. ਰਾਜੀਵ ਧੀਰ ਵਲੋਂ ਕਰਵਾਏ ਜਾ ਰਹੇ ਸਫ਼ਾਈ ਕਾਰਜਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੇ ਲੋਕ 'ਆਪ' ਦੀ ਸਰਕਾਰ ਤੋਂ ਸੰਤ... ਅਗਲੀ ਖ਼ਬਰ ਬਸਪਾ (ਅ) ਦੇ ਆਗੂ ਤੇ ਵਰਕਰ ਹੁਣ ਤੋਂ ਹੀ ਵਿਧਾਨ ਸਭਾ ਦੀਆਂ ਤਿਆਰੀ ਵਿਚ ਜੁਟ ਜਾਣ-ਮਨੋਜ ਨਾਹਰ • ਟੀ.ਟੀ. ਮਹਾਜਨ ਕਪੂਰਥ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।