ਫਗਵਾੜਾ, 6 ਜੂਨ (ਹਰਜੋਤ ਸਿੰਘ ਚਾਨਾ)- ਸੜਕ ਦੇ ਕੰਢੇ ਤੱਕ ਸਾਮਾਨ ਰੱਖ ਕੇ ਟਰੈਫ਼ਿਕ 'ਚ ਵਿਘਨ ਪਾਉਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਤਿੰਨ ਦੁਕਾਨਦਾਰਾ ਖ਼ਿਲਾਫ਼ ਧਾਰਾ 285 ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਐਸ.ਪੀ. ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪਾਰਟੀ ਜਦੋਂ ਝਟਕਈਆਂ ਚੌਂਕ ਪੁੱਜੀ ਤਾਂ ਉੱਥੇ ਕਾਫ਼ੀ ਟਰੈਫ਼ਿਕ ਜਾਮ ਲੱਗਾ ਹੋਇਆ ਸੀ ਤੇ ਲੋਕਾਂ ਨੂੰ ਲੰਘਣ 'ਚ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿੱਥੇ ਦੁਕਾਨਦਾਰ ਆਰ.ਐਸ.ਇਲੈਕਟ੍ਰੋਨਿਕਸ ਤੇ ਦੁਕਾਨਦਾਰ ਫਗਵਾੜਾ ਫਰਨੀਚਰ ਦੇ ਮਾਲਕ ਵਲੋਂ ਬਹੁਤ ਸਾਰਾ ਸਾਮਾਨ ਝਟਕਈਆਂ ਚੌਂਕ 'ਚ ਰੱਖਿਆ ਹੋਇਆ ਹੈ ਤੇ ਆਉਣ ਜਾਣ ਵਾਲਿਆਂ ਨੂੰ ਲੰਘਣ 'ਚ ਕਾਫ਼ੀ ਮੁਸ਼ਕਿਲ ਆ ਰਹੀ ਹੈ ਤੇ ਦੁਕਾਨ ਹਿੰਦੁਸਤਾਨ ਸਟੀਲ ਐਂਡ ਟਿੰਬਰ ਸਟੋਰ ਦੇ ਮਾਲਕ ਨੇ ਆਪਣੀ ਦੁਕਾਨ ਦੇ ਸਾਹਮਣੇ ਸੜਕ 'ਚ ਕਾਫ਼ੀ ਅੱਗੇ ਨੂੰ ਵਧਾ ਕੇ ਸਰੀਆ ਰੱਖਿਆ ਹੋਇਆ ਹੈ | ਜਿਸ 'ਤੇ ਕਾਰਵਾਈ ਕਰਦਿਆਂ ਪੁਿਨੂੰਲਸ ਨੇ ਦੁਕਾਨਦਾਰ ਆਰ.ਐਸ. ਇਲੈਕਟੋ੍ਰਨਿਕਸ, ਦੁਕਾਨ ਫਗਵਾੜਾ ਫ਼ਰਨੀਚਰ ਦੇ ਮਾਲਕ, ਹਿੰਦੁਸਤਾਨ ਸਟੀਲ ਐਂਡ ਟਿੰਬ ਸਟੋਰ ਬੰਗਾ ਰੋਡ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ |