25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਸਵਾਰ ਇਕ ਔਰਤ ਜ਼ਖਮੀ

ਅਜੀਤ ਡੈਸਕ 07-06-2026
ਕਪੂਰਥਲਾ, 6 ਜੂਨ (ਅਮਨਜੋਤ ਸਿੰਘ ਵਾਲੀਆ)-ਪਿੰਡ ਫੱਤੂਢੀਂਗਾ ਨੇੜੇ ਅਣਪਛਾਤੇ ਵਾਹਨ ਵਲੋਂ ਆਟੋ ਨੂੰ ਟੱਕਰ ਮਾਰੇ ਜਾਣ ਕਾਰਨ ਆਟੋ ਵਿਚ ਸਵਾਰ ਇਕ ਪ੍ਰਵਾਸੀ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ | ਜਿਸਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੰਤੀ ਦੇਵੀ ਪਤਨੀ ਬੰਗਾਲੀ ਮਾਝੀ ਵਾਸੀ ਉੱਚਾ ਪਿੰਡ ਜੋ ਕਿ ਆਟੋ ਵਿਚ ਬੈਠ ਕੇ ਫੱਤੂਢੀਂਗਾ ਨੂੰ ਜਾ ਰਹੇ ਸੀ, ਜਦੋਂ ਉਹ ਫੱਤੂਢੀਂਗਾ ਨੇੜੇ ਪਹੁੰਚੇ ਤਾਂ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਕੁੰਤੀ ਦੇਵੀ ਜ਼ਖਮੀ ਹੋ ਗਈ, ਜਿਸਦਾ ਇਲਾਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾ. ਸ਼ੈਲਜਾ ਵਲੋਂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਕਰੰਟ ਲੱਗਣ ਕਾਰਨ ਇਕ ਮਜ਼ਦੂਰ ਜ਼ਖ਼ਮੀ ਅਗਲੀ ਖ਼ਬਰ ਆਟੋ ਤੇ ਮੋਟਰਸਾਈਕਲ ਦੀ ਟੱਕਰ ਵਿਚ ਪਤੀ-ਪਤਨੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।