ਸੁਲਤਾਨਪੁਰ ਲੋਧੀ, 6 ਜੂਨ (ਨਰੇਸ਼ ਹੈਪੀ, ਥਿੰਦ)-ਗੁਰੂ ਨਾਨਕ ਖ਼ਾਲਸਾ ਕਾਲਜ, ਸੁਲਤਾਨਪੁਰ ਲੋਧੀ ਵਿਖੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਜਸਬੀਰ ਕੌਰ ਦੀ ਅਗਵਾਈ ਹੇਠ ਈਕੋ ਕਲੱਬ ਦੇ ਮੁਖੀ ਪ੍ਰੋ. ਜਸਵੀਰ ਕੌਰ, ਐਨ.ਐਸ.ਐਸ ਦੇ ਮੁਖੀ ਪ੍ਰੋ. ਸੰਦੀਪ ਕੌਰ, ਰੈੱਡ ਰਿਬਨ ਕਲੱਬ ਦੇ ਮੁਖੀ ਡਾ.ਮਨੀ ਛਾਬੜਾ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ ਕਾਲਜ ਦੇ ਵਲੰਟੀਅਰਜ਼ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਇੰਜ.ਹਰਨਿਆਮਤ ਕੌਰ ਅਤੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਜਸਬੀਰ ਕੌਰ ਵੱਲੋਂ ਸਟਾਫ਼ ਨਾਲ ਮਿਲ ਕੇ ਕਾਲਜ ਦੇ ਕੈਂਪਸ ਅੰਦਰ ਪੌਦੇ ਲਗਾਏ ਗਏ | ਉਨਾਂ ਆਪਣੇ ਸੰਬੋਧਨ ਵਿਚ ਸਮੂਹ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਹਰਿਆਵਲ ਪੈਦਾ ਕਰਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਕਾਲਜ ਦੇ ਲੜਕੀਆਂ ਵਿੰਗ ਦੇ ਕੋਆਰਡੀਨੇਟਰ ਪ੍ਰੋ: ਸੁਖਪਾਲ ਸਿੰਘ, ਪ੍ਰੋ: ਜੁਗਰਾਜ ਸਿੰਘ, ਪ੍ਰੋ: ਗੁਰਪ੍ਰੀਤ ਕੌਰ, ਪ੍ਰੋ. ਅਰਸ਼ਪ੍ਰੀਤ ਕੌਰ, ਪ੍ਰੋ: ਸਰਬਜੀਤ ਕੌਰ ਅਤੇ ਪ੍ਰੋ. ਰਮਨ ਹਾਜ਼ਰ ਸਨ |