ਫਗਵਾੜਾ, 6 ਜੂਨ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਟਕਸਾਲੀ ਐਸ. ਸੀ. ਅਕਾਲੀ ਆਗੂ ਬਿੰਦਰ ਸਿੰਘ ਰਾਵਲਪਿੰਡੀ ਨੂੰ ਵੱਡਾ ਮਾਣ ਦਿੰਦਿਆਂ ਉਨਾਂ ਦੀ ਨੂੰਹ ਵੀਨਾ ਰਾਣੀ ਮੈਂਬਰ ਜ਼ਿਲਾ ਪ੍ਰੀਸ਼ਦ ਨੂੰ ਫਗਵਾੜਾ ਐਸ. ਸੀ. ਵਿੰਗ ਦਿਹਾਤੀ ਦਾ ਪ੍ਰਧਾਨ ਥਾਪਿਆ | ਇਸ ਮੌਕੇ 'ਤੇ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਦੱਸਿਆ ਕਿ ਬਿੰਦਰ ਸਿੰਘ ਰਾਵਲਪਿੰਡੀ ਅਤੇ ਵੀਨਾ ਰਾਣੀ ਇੱਕ ਟਕਸਾਲੀ ਅਕਾਲੀ ਪਰਿਵਾਰ ਹੈ ਅਤੇ ਹਲਕੇ ਵਿਚ ਆਪਣਾ ਪੂਰਾ ਰੁਤਬਾ ਰੱਖਦੇ ਹਨ | ਚੰਦੀ ਨੇ ਆਖਿਆ ਆਪ ਸਰਕਾਰ ਦੇ ਧੱਕੇਸ਼ਾਹੀ ਦੇ ਬਾਵਜੂਦ ਇਸ ਪਰਿਵਾਰ ਨੇ ਜ਼ਿਲਾ ਪ੍ਰੀਸ਼ਦ ਸੀਟ ਜਿੱਤ ਕੇ ਸ਼ੋ੍ਰਮਣੀ ਅਕਾਲੀ ਦਲ ਦੀ ਝੋਲੀ ਪਾਈ ਅਤੇ ਹਲਕੇ ਵਿਚ ਆਪਣੇ ਰੁਤਬੇ ਨੂੰ ਕਾਇਮ ਰੱਖਿਆ | ਵੀਨਾ ਰਾਣੀ ਨੇ ਆਪਣੀ ਇਸ ਨਿਯੁਕਤੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼ੋ੍ਰਮਣੀ ਅਕਾਲੀ ਦਲ ਦੇ ਦੁਆਬਾ ਜਰਨੈਲ ਐਡਵੋਕੇਟ ਜਰਨੈਲ ਸਿੰਘ ਵਾਹਦ, ਫਗਵਾੜਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਅਤੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਮੈਨੂੰ ਇਹ ਵੱਡਾ ਮਾਣ ਦਿਵਾਕੇ ਸ਼ੋ੍ਰਮਣੀ ਅਕਾਲੀ ਦਲ ਦੀ ਸੇਵਾ ਕਰਨ ਦਾ ਮੌਕਾ ਦਿੱਤਾ | ਵੀਨਾ ਰਾਣੀ ਨੇ ਆਖਿਆ ਕਿ ਸਾਡਾ ਪਰਿਵਾਰ ਅਕਾਲੀ ਹੈ ਅਤੇ ਅਕਾਲੀ ਰਹੇਗਾ | ਉਨਾਂ ਨੇ ਆਖਿਆ ਕਿ ਬਿਨਾਂ ਮਾਣ ਸਤਿਕਾਰ ਤੋਂ ਪਾਰਟੀ ਦੀ ਚੜਦੀ ਕਲਾ ਲਈ ਪਹਿਲਾ ਵੀ ਦਿਨ ਰਾਤ ਮਿਹਨਤ ਕੀਤੀ ਅਤੇ ਅਗਾਂਹ ਵੀ ਕਰਦੇ ਰਹਾਂਗੇ |