ਨਡਾਲਾ, 6 ਜੂਨ (ਪੱਤਰ ਪ੍ਰੇਰਕ ਰਾਹੀਂ)-ਇੱਥੇ ਨੇੜਲੇ ਪਿੰਡ ਇੱਕ 18 ਸਾਲਾਂ ਲੜਕੀ ਨੇ ਇੱਕ ਪਾਦਰੀ ਤੋਂ ਤੰਗ ਪਰੇਸ਼ਾਨ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ | ਨਡਾਲਾ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਉਕਤ ਪਾਦਰੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਡਾਲਾ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਲੜਕੀ ਦੀ ਮਾਤਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਮਿਹਨਤ ਮਜ਼ਦੂਰੀ ਕਰਦੀ ਹੈ ਤੇ ਮੇਰਾ ਪਤੀ ਵੀ ਮਿਹਨਤ ਮਜ਼ਦੂਰੀ ਕਰਦਾ ਤੇ ਮੇਰੇ ਤਿੰਨ ਬੱਚੇ ਹਨ ਮੇਰੀ ਵੱਡੀ ਲੜਕੀ ਜਿਸ ਦੀ ਉਮਰ ਕਰੀਬ 18 ਸਾਲ ਦੀ ਹੈ ਤੇ ਉਹ ਲੜਕੀਆਂ ਦੇ ਕਾਲਜ ਜਲੰਧਰ ਵਿਖੇ ਪੜ੍ਹਾਈ ਕਰਦੀ ਸੀ ਅਤੇ ਪੜ੍ਹਾਈ ਤੋਂ ਬਾਅਦ ਮੇਰੀ ਲੜਕੀ ਮੇਰੇ ਪੇਕੇ ਪਰਿਵਾਰ ਜਲੰਧਰ ਮੇਰੇ ਭਰਾ ਜੋਨੀ ਤੇ ਭਰਜਾਈ ਨਿਸ਼ਾ ਦੇ ਕੋਲ ਰਹਿੰਦੀ ਸੀ ਅਤੇ ਜਦੋਂ ਮੇਰੀ ਲੜਕੀ ਮੇਰੇ ਕੋਲ ਪਿੰਡ ਆਉਂਦੀ ਸੀ ਤਾਂ ਉਹ ਪਰੇਸ਼ਾਨ ਲੱਗਦੀ ਸੀ ਜਿਸ ਨੂੰ ਮੈਂ ਪੁੱਛਿਆ ਕੇ ਤੈਨੂੰ ਕੀ ਪਰੇਸ਼ਾਨੀ ਹੈ ਅਤੇ ਉਨੇ ਦੱਸਿਆ ਕਿ ਮੰਮੀ ਮੈਂ ਬਹੁਤ ਤੰਗ ਹਾਂ, ਪੀੜਤ ਮਹਿਲਾਂ ਨੇ ਦੱਸਿਆ ਕਿ ਜਲੰਧਰ ਮੇਰੇ ਭਰਾ ਦੇ ਘਰ ਪਾਦਰੀ ਹਰਭਜਨ ਸਿੰਘ ਵਾਸੀ ਸੰਗੋਵਾਲ ਜੋ ਕਿ ਕਰੀਬ 10 ਮਹੀਨੇ ਤੋਂ ਅਕਸਰ ਉੱਥੇ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਹਰਭਜਨ ਸਿੰਘ ਮੇਰੀ ਲੜਕੀ ਤੇ ਮਾੜੀ ਨਿਗਾ ਰੱਖਦਾ ਸੀ ਤੇ ਮੇਰੀ ਭਰਾ ਭਰਜਾਈ ਦੀ ਗੈਰ ਹਾਜ਼ਰੀ ਘਰ ਆਉਂਦਾ ਜਾਂਦਾ ਰਹਿੰਦਾ ਸੀ ਤੇ ਉਹ ਮੇਰੀ ਲੜਕੀ ਨੂੰ ਜ਼ਬਰਦਸਤੀ ਹੋਟਲ ਵਿਚ ਵੀ ਲੈ ਕੇ ਜਾਂਦਾ ਸੀ | ਜਿਸ ਬਾਰੇ ਮੇਰੀ ਲੜਕੀ ਨੇ ਮੈਨੂੰ ਦੱਸਿਆ ਤਾਂ ਮੈਂ ਆਪਣੇ ਭਰਾ ਭਰਜਾਈ ਨੂੰ ਉਲਾਮਾ ਵੀ ਦਿੱਤਾ, ਮੇਰੇ ਭਰਾ ਨੇ ਪਾਦਰੀ ਨੂੰ ਸਮਝਾਇਆ ਵੀ ਪਰ ਪਾਦਰੀ ਸਮਝਿਆ ਨਹੀਂ ਤੇ ਉਹ ਮੇਰੀ ਲੜਕੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ, ਅੱਜ ਮੇਰੀ ਲੜਕੀ ਨੇ ਪਾਦਰੀ ਤੋਂ ਤੰਗ ਪਰੇਸ਼ਾਨ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ | ਪੁਲਿਸ ਨੇ ਦੱਸਿਆ ਕਿ ਪੀੜਿਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਉਕਤ ਪਾਦਰੀ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ, ਤੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ |