29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਅਜੀਤ ਡੈਸਕ 08-06-2026
ਫੱਤੂਢੀਂਗਾ, 7 ਜੂਨ (ਬਲਜੀਤ ਸਿੰਘ)-ਅੱਜ ਗੁਰਸਰ ਸਾਹਿਬ ਪਿੰਡ ਸੈਫਲਾਬਾਦ ਵਿਖੇ ਕਿਰਤੀ ਕਿਸਾਨ ਯੂਨੀਅਨ ਫੱਤੂਢੀਂਗਾ ਏਰੀਆ ਕਮੇਟੀ ਦੀ ਮੀਟਿੰਗ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮੱਲ ਨੇ ਖੇਤੀ ਮਸਲਿਆਂ ਅਤੇ ਪਾਣੀਆਂ ਤੇ ਗੱਲਬਾਤ ਕੀਤੀ ਤੇ ਫ਼ੈਸਲਾ ਕੀਤਾ ਗਿਆ ਕਿ ਇਲਾਕੇ ਵਿਚ 12, ਜੂਨ ਤੱਕ ਪਿੰਡਾਂ ਵਿਚ ਮੈਂਬਰਸ਼ਿਪ ਦੀ ਚੱਲ ਰਹੀ ਮੁਹਿੰਮ ਨੂੰ ਮੁਕੰਮਲ ਕਰਕੇ 13, ਜੂਨ ਨੂੰ ਫੱਤੂਢੀਂਗਾ ਏਰੀਏ ਦਾ ਇਜਲਾਸ ਪਿੰਡ ਸੈਫਲਾਬਾਦ ਵਿਚ ਕੀਤਾ ਜਾਵੇਗਾ | ਜ਼ਿਲ੍ਹਾ ਮੀਤ ਪ੍ਰਧਾਨ ਗੁਰਦਿਆਲ ਸਿੰਘ ਬੂਹ ਨੇ ਕਿਹਾ ਕਿ ਇਲਾਕੇ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਜਾਵੇਗੀ, ਇਸ ਮੌਕੇ ਤੇ ਬਲਵੀਰ ਸਿੰਘ ਫਜ਼ਲਾਬਾਦ, ਬਲਵਿੰਦਰ ਸਿੰਘ ਦੇਸਲ, ਗੁਰਭੇਜ ਸਿੰਘ ਬੂਹ, ਮਨਦੀਪ ਸਿੰਘ ਖ਼ਾਨਪੁਰ, ਸੁਖਦੇਵ ਸਿੰਘ ਨੱਥੂ ਪੁਰ ਜਸਮੇਲ ਸਿੰਘ ਸੁਰਖਪੁਰ, ਜੁਗਰਾਜ ਸਿੰਘ ਫੱਤੂਢੀਂਗਾ, ਸਾਹਿਬ ਸਿੰਘ ਫਜ਼ਲਾਬਾਦ ਰਣਜੀਤ ਸਿੰਘ ਦੇਸਲ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਪ੍ਰੇਮਜੋਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਈ ਗਈ ਮਾਪੇ ਅਧਿਆਪਕ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।