29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਜਾਅਲੀ ਕਾਗਜ਼ਾਤ ਸਹਾਰੇ ਜ਼ਮਾਨਤ ਕਰਵਾਉਣ ਦੇ ਮਾਮਲੇ ਵਿਚ ਚਾਰ ਵਿਰੁੱਧ ਕੇਸ ਦਰਜ

ਅਜੀਤ ਡੈਸਕ 08-06-2026
ਕਪੂਰਥਲਾ, 7 ਜੂਨ (ਸਡਾਨਾ)-ਜਾਅਲੀ ਕਾਗਜ਼ਾਤ ਸਹਾਰੇ ਜ਼ਮਾਨਤ ਕਰਵਾਉਣ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਰੀਡਰ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਲੜ੍ਹਾਈ ਝਗੜੇ ਤੇ ਚੋਰੀ ਦੇ ਮਾਮਲੇ ਵਿਚ ਕਥਿਤ ਦੋਸ਼ੀ ਜੋਗਾ ਸਿੰਘ ਵਾਸੀ ਤਲਵੰਡੀ ਰਾਜਪੂਤ ਥਾਣਾ ਢਿਲਵਾਂ ਦੀ ਜ਼ਮਾਨਤ ਸਬੰਧੀ ਜਾਅਲੀ ਕਾਗਜ਼ਾਤ ਪੇਸ਼ ਕੀਤੇ ਗਏ ਤੇ ਹਲਫ਼ੀਆ ਬਿਆਨ ਵੀ ਜ਼ਮਾਨਤੀ ਸਹੀ ਹੋਣ ਸਬੰਧੀ ਦਿੱਤਾ ਗਿਆ, ਜਦਕਿ ਕਾਗਜ਼ਾਂ ਦੀ ਜਾਂਚ ਉਪਰੰਤ ਇਹ ਜਾਅਲੀ ਪਾਏ ਗਏ | ਜਿਸ ਤਹਿਤ ਸਦਰ ਪੁਲਿਸ ਨੇ ਕਥਿਤ ਦੋਸ਼ੀ ਜੋਗਾ ਸਿੰਘ, ਰਾਜਬੀਰ ਸਿੰਘ ਵਾਸੀ ਸਿੱਧਵਾਂ ਦੋਨਾ, ਗੁਰਪਾਲ ਸਿੰਘ ਵਾਸੀ ਸਿੱਧਵਾਂ ਦੋਨਾ ਤੇ ਜਸਵਿੰਦਰ ਕੌਰ ਵਾਸੀ ਮੋਗਾ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਜਗਦੀਸ਼ ਕੁਮਾਰ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ 6 ਸਾਲਾ ਬੱਚੀ ਨਾਲ ਛੇੜਛਾੜ ਦੇ ਦੋਸ਼ ਹੇਠ ਕੇਸ ਦਰਜ ਅਗਲੀ ਖ਼ਬਰ ਸੱਜਣ ਸਿੰਘ ਚੀਮਾ ਨੇ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਈ-ਰਿਕਸ਼ਾ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।